Meanings of Punjabi words starting from ਕ

ਕ੍ਰਿ. ਵਿ- ਕੈਸਾ. ਕੇਹੋ ਜੇਹਾ. ਕੈਸੀ. ਕਿਸ ਪ੍ਰਕਾਰ ਦੀ. "ਏਹ ਕਿਨੇਹੀ ਚਾਕਰੀ ਜਿਤੁ ਭਉ ਖਸਮ ਨ ਜਾਇ?" (ਵਾਰ ਆਸਾ ਮਃ ੨) "ਜਿਨਾ ਨ ਵਿਸਰੈ ਨਾਮੁ ਸੇ ਕਿਨੇਹਿਆ?" (ਆਸਾ ਮਃ ੫)


ਸਰਵ- ਕਿਸੇ ਨੇ. "ਕਿਨੈ ਵਿਰਲੈ ਚਖਿ ਡੀਠੀ." (ਗਉ ਮਃ ੩)


ਅ਼. [کِفایت] ਸੰਗ੍ਯਾ- ਕਾਫ਼ੀ (ਪੂਰਾ) ਹੋਣ ਦਾ ਭਾਵ। ੨. ਕਮਖ਼ਰਚੀ. ਮਿਤਵ੍ਯਯ.


ਅ਼. [قِبلہ] ਕ਼ਿਬਲਾ. ਕ੍ਰਿ. ਵਿ- ਸਾਮ੍ਹਣੇ. ਸੰਮੁਖ। ੨. ਸੰਗ੍ਯਾ- ਜਿਸ ਵੱਲ ਮੂੰਹ ਕਰੀਏ, ਅਜਿਹਾ ਧਰਮਮੰਦਿਰ. ਕਾਬਾ. ਮੱਕੇ ਵਿੱਚ ਮੁਸਲਮਾਨਾਂ ਦਾ ਪ੍ਰਸਿੱਧ ਮੰਦਿਰ. "ਮਨ ਕਰਿ ਮਕਾ, ਕਿਬਲਾ ਕਰਿ ਦੇਹੀ। ਬੋਲਨਹਾਰੁ ਪਰਮਗੁਰ ਏਹੀ." (ਭੈਰ ਕਬੀਰ) ਮਨ ਮੱਕਾ ਅਤੇ ਪਰਮਾਤਮਾ ਕਿਬਲਾ ਕਰ. ਅੰਤਹਕਰਣ ਮੱਕਾ ਹੈ ਅਤੇ ਸਭ ਦੇਹਾਂ ਦਾ ਸ੍ਵਾਮੀ ਕਰਤਾਰ ਉਸ ਵਿੱਚ ਪੂਜ੍ਯ ਹੈ. ਬੋਲਣਹਾਰੁ (ਜੀਵਾਤਮਾ) ਬਾਂਗ ਦੇਣ ਵਾਲਾ ਅਤੇ ਆਗੂ ਹੋਕੇ ਨਮਾਜ ਪੜ੍ਹਾਉਣ ਵਾਲਾ ਪਰਮਗੁਰ (ਇਮਾਮ) ਹੈ.


ਅ਼. [قِبلہ عالم] ਸੰਸਾਰ ਦਾ ਕ਼ਿਬਲਾ. ਜਿਸ ਵੱਲ ਸਾਰੇ ਮੂੰਹ ਕਰਕੇ ਪ੍ਰਾਰਥਨਾ ਕਰਦੇ ਹਨ, ਜਗਤਪੂਜ੍ਯ ਕਰਤਾਰ. ਦੇਖੋ, ਕਿਬਲਾ। ੨. ਬਾਦਸ਼ਾਹਾਂ ਨੂੰ ਭੀ ਲੋਕ ਏਹ ਵਿਸ਼ੇਸਣ ਦਿੰਦੇ ਹਨ, ਕਿਉਂਕਿ ਕਾਮਨਾ ਵਾਲੇ ਉਨ੍ਹਾਂ ਵੱਲ ਮੂੰਹ ਕਰਦੇ ਹਨ.


ਦੇਖੋ, ਕੈਲਾਸ.


ਕੁਬੋਲ ਸੇ. ਕੁਵਾਕ੍ਯ ਕਰਕੇ. "ਟੂਟੇ ਨੇਹੁ ਕਿਬੋਲਹਿ ਸਹੀ." (ਓਅੰਕਾਰ) ੨. ਕੀ ਬੋਲਦਾ ਹੈ.