Meanings of Punjabi words starting from ਤ

ਦੇਖੋ, ਤਿਨਕਾ ਤੋੜਨਾ.


ਸੰ. तृणराज. ਸੰਗ੍ਯਾ- ਖਜੂਰ। ੨. ਨਾਰਿਯਲ (ਨਰੇਲ) ਦਾ ਦਰਖ਼ਤ। ੩. ਤਾੜ ਬਿਰਛ.


ਸੰਗ੍ਯਾ- ਘਾਸ ਦਾ ਵੈਰੀ ਮ੍ਰਿਗ, ਉਸ ਦਾ ਪਤਿ ਸਿੰਘ, ਉਸ ਦੀ ਵੈਰਣ ਬੰਦੂਕ. (ਸਨਾਮਾ)


ਸੰਗ੍ਯਾ- ਤ੍ਰਿਣਾਂ ਦਾ ਆਲਯ (ਘਰ) ਕੁੱਲੀ. ਝੁੱਗੀ. ਛੱਪਰ.


ਸੰ. तृणार्वत्त्. ਸੰਗ੍ਯਾ- ਵਾਉਵਰੋਲਾ, ਜਿਸ ਵਿੱਚ ਤ੍ਰਿਣਾਂ (ਕੱਖਾਂ) ਦਾ ਆਵਰਤ (ਚਕ੍ਰ) ਬੱਝ ਜਾਂਦਾ ਹੈ। ੨. ਭਾਗਵਤ ਅਨੁਸਾਰ ਇੱਕ ਦੈਤ, ਜੋ ਕੰਸ ਦਾ ਸੇਵਕ ਸੀ. ਇਹ ਵਾਉਵਰੋਲਾ ਬਣਕੇ ਕ੍ਰਿਸਨ ਜੀ ਨੂੰ ਉਡਾਲੈ ਜਾਣਾ ਚਾਹੁੰਦਾ ਸੀ, ਪਰ ਕ੍ਰਿਸਨ ਜੀ ਦੇ ਹੱਥੋਂ ਮਾਰਿਆ ਗਿਆ. "ਤ੍ਰਿਣਾਵਰਤ ਸੋ ਕਹ੍ਯੋ ਜਾਹੁ ਤਾਕੋ ਤਿਖੇ." (ਕ੍ਰਿਸਨਾਵ)


ਦੇਖੋ, ਤਾਪ ਤ੍ਰਯ.


ਤ੍ਰਿਚਤ੍ਵਾਰਿੰਸ਼ਤ. ਚਾਲੀ ਉੱਪਰ ਤਿੰਨ- ੪੩.


ਸੰ. तृतीय. ਵਿ- ਤੀਜਾ. ਤੀਸਰਾ। ੨. ਸੰਗ੍ਯਾ- ਤ੍ਰੇਤਾਯੁਗ. "ਸਤ ਦੁਆਪੁਰ ਤ੍ਰਿਤਿਯ ਕਲਿਜੁਗ." (ਅਕਾਲ)


ਸੰਗ੍ਯਾ- ਤ੍ਰੇਤਾਯੁਗ. "ਤ੍ਰਿਤੀਏ ਮਹਿ ਕਿਛੁ ਭਇਆ ਦੁਤੇੜਾ." (ਰਾਮ ਮਃ ੫) ੨. ਕ੍ਰਿ. ਵਿ- ਤੀਜੇ. ਤੀਸਰੇ. "ਤ੍ਰਿਤੀਆ ਆਏ ਸੁਰਸਰੀ." (ਤੁਖਾ ਛੰਤ ਮਃ ੪) ੩. ਸੰ. तृतीया. ਸੰਗ੍ਯਾ- ਚੰਦ੍ਰਮਾ ਦੇ ਪੱਖ ਦੀ ਤੀਜੀ ਤਿਥਿ. "ਤ੍ਰਿਤੀਆ ਤ੍ਰੈਗੁਣ ਬਿਖੈਫਲ." (ਗਉ ਮਃ ੫. ਥਿਤੀ)


ਸੰ. तृतीय- ਤ੍ਰਿਤੀਯ. ਵਿ- ਤੀਜਾ. ਤੀਸਰਾ. "ਤ੍ਰਿਤੀਅ ਬਿਵਸਥਾ ਸਿੰਚੇ ਮਾਇ." (ਰਾਮ ਮਃ ੫) ਤੀਜੀ ਉ਼ਮਰ ਵਿੱਚ ਮਾਇਆ ਜਮਾ ਕਰਦਾ ਹੈ.