nan
ਦੇਖੋ, ਸਪਤ ਸਾਗਰ। ੨. ਭਾਵ- ਪੰਜ ਗ੍ਯਾਨ ਇੰਦ੍ਰੇ ਮਨ ਅਤੇ ਬੁੱਧਿ. "ਸਾਤ ਸਮੁੰਦ ਸਮਾਣਾ." (ਤੁਖਾ ਬਾਰਹਮਾਹਾ) ੩. ਦੇਖੋ, ਸਤ ਸਰ. "ਸਾਤ ਸਰ ਅੰਮ੍ਰਿਤ ਭਰੇ." (ਆਸਾ ਛੰਤ ਮਃ ੧)
ਦੇਖੋ, ਸੱਤ ਸੁਧਾਂ.
ਰਾਗ ਦੇ ਮੂਲ ਰੂਪ ਸੱਤ ਸ੍ਵਰ- ਸੜਜ, ਰਿਸਭ, ਗਾਂਧਾਰ, ਮਧ੍ਯਮ, ਪੰਚਮ, ਧੈਵਤ ਅਤੇ ਨਿਸਾਦ. "ਸਾਤ ਸੁਰਾ ਲੈ ਚਾਲੈ." (ਰਾਮ ਮਃ ੫) ਦੇਖੋ, ਸੁਰ ਅਤੇ ਸ੍ਵਰ.
ਸੰਗ੍ਯਾ- ਲੈਣ ਦੇਣ. ਕਾਰੋਬਾਰ. "ਸਾਤ ਸੂਤ ਇਨ ਮੁੰਡੀਏ ਖੋਏ." (ਬਿਲਾ ਕਬੀਰ) ੨. ਸੰ. शातसृत ਸ਼ਾਤ ਸੂੱਤ. ਦਿੱਤਾ ਹੋਇਆ ਆਨੰਦ. ਕਰਤਾਰ ਦਾ ਬਖਸ਼ਿਆ ਸੁਖ. ਦੇਖੋ, ਸਾਤ ਅਤੇ ਸੂਤ। ੩. ਸੰਗ੍ਯਾ- ਸਪ੍ਤ ਧਾਤੂਆਂ ਤੋਂ ਪ੍ਰਸੂਤ ਹੋਇਆ, ਸ਼ਰੀਰ. ਦੇਹ. "ਸਾਤ ਸੂਤ ਮਿਲਿ ਬਨਜ ਕੀਨ." (ਬਸੰਤ ਕਬੀਰ)
ਸੰ. ਸਾਤ੍ਵਿਕ. ਵਿ- ਸਤੋਗੁਣੀ. ਸਤ੍ਵਗੁਣ ਦੀ ਜਿਸ ਵਿੱਚ ਵਿਸ਼ੇਸਤਾ ਹੈ. "ਰਾਜਸ ਸਾਤਕ ਤਾਮਸ ਡਰਪਹਿ." (ਮਾਰੂ ਮਃ ੫) "ਕਹੂੰ ਰਾਜਸੰ ਤਾਮਸੰ ਸਾਤਕੇਯੰ." (ਵਿਨਾ).
ਸੰ. ਸਾਤ੍ਯਕਿ. ਯਾਦਵ ਸਤ੍ਯਕ ਦਾ ਪੁਤ੍ਰ, ਜਿਸ ਦਾ ਨਾਉਂ ਯੁਯੁਧਾਨ ਭੀ ਹੈ. ਇਸ ਨੇ ਕੁਰੁਕ੍ਸ਼ੇਤ੍ਰ ਦੇ ਜੰਗ ਵਿੱਚ ਪਾਂਡਵਾਂ ਦਾ ਸਾਥ ਦਿੱਤਾ ਸੀ. ਸ਼ਸਤ੍ਰਵਿਦ੍ਯਾ ਇਸ ਨੇ ਅਰਜੁਨ ਤੋਂ ਸਿੱਖੀ ਸੀ. "ਸਾਤਕਿ ਔ ਮੁਸਲੀ ਰੱਥ ਪੈ." (ਕ੍ਰਿਸਨਾਵ)
ਦੇਖੋ, ਸਾਤਕ.
ਦੇਖੋ, ਖੈਰ ੩.
ਸੰਗ੍ਯਾ- ਸੱਤ ਨਿਸ਼ਾਨ. ਸੱਤ ਝੰਡੇ. "ਸਾਤ ਧੁਜਾ ਪ੍ਰਭੁ ਕੀ ਤਹਿਂ ਰਾਜਤ." (ਗੁਵਿ ੧੦) ਆਨੰਦ ਪੁਰ ਵਿੱਚ ਸੱਤ ਗੁਰੁਧਾਮਾਂ ਤੇ ਸੱਤ ਨਿਸ਼ਾਨ ਵਿਰਾਜਦੇ ਹਨ. ਮੁੱਖ ਸੱਤ ਗੁਰੁਦ੍ਵਾਰੇ ਇਹ ਹਨ- ਅਕਾਲਬੁੰਗਾ, ਸੀਸਗੰਜ, ਕੇਸਗੜ੍ਹ, ਗੁਰੂ ਕੇ ਮਹਲ, ਦਮਦਮਾ ਸਾਹਿਬ, ਮੰਜੀ ਸਾਹਿਬ ਅਤੇ ਭੋਰਾ ਸਾਹਿਬ. ਦੇਖੋ, ਆਨੰਦਪੁਰ.
ਦੇਖੋ, ਸਾਤਕ.
nan