Meanings of Punjabi words starting from ਤ

ਦੇਖੋ, ਤ੍ਰਿਤੀਆ ੩.


ਸੰ. त्रिदश. ਸੰਗ੍ਯਾ- ਤਿੰਨ ਤਾਪਾਂ ਨੂੰ ਦੂਰ ਕਰਨ ਵਾਲਾ ਦੇਵਤਾ. ਸੁਰ। ੨. ਜੀਵਾਤਮਾ। ੩. ਸ੍ਵਰਗ। ੪. ਵਿ- ਤੀਸ- ੩੦.


ਸੰਗ੍ਯਾ- ਤ੍ਰਿਦਸ਼ (ਦੇਵਤਾ) ਦਾ ਪਤਿ ਇੰਦ੍ਰ.


ਸੰਗ੍ਯਾ- ਤ੍ਰਿਦਸ਼ (ਦੇਵਤਾ) ਦਾ ਆਲਯ (ਘਰ) ਸ੍ਵਰਗ. "ਤ੍ਰਿਦਸਾਲਯ ਕੀ ਜਨੁ ਕ੍ਰਾਂਤਿ ਹਰੀ." (ਦੱਤਾਵ) ਸ੍ਵਰਗ ਦੀ ਕਾਂਤਿ (ਸ਼ੋਭਾ) ਮਾਨੋ ਚੁਰਾ ਲਈ ਹੈ.


ਸੰ. ਸੰਗ੍ਯਾ- ਸ੍ਵਰਗ। ੨. ਅਕਾਸ। ੩. ਸੁਖ. ਆਨੰਦ.


ਸੰਗ੍ਯਾ- ਤ੍ਰਿਦਿਵ (ਸ੍ਵਰਗ) ਦਾ ਈਸ਼. ਸ੍ਵਰਗ ਦਾ ਸ੍ਵਾਮੀ ਇੰਦ੍ਰ.


ਸੰਗ੍ਯਾ- ਤਿੰਨ ਦ੍ਰਿਸ੍ਟਿ ਵਾਲਾ. ਤ੍ਰਿਨਯਨ. ਤ੍ਰਿਨੇਤ੍ਰ. ਸ਼ਿਵ। ੨. ਵਿਦ੍ਵਾਨ. ਦੇਖੋ, ਤ੍ਰਿਨਯਨ.


त्रिदोष. ਸੰਗ੍ਯਾ- ਵਾਤ, ਪਿੱਤ ਅਤੇ ਕਫ ਦਾ ਬਿਗਾੜ. ਇਨ੍ਹਾਂ ਖ਼ਿਲਤਾਂ ਦਾ ਆਪਣੀ ਅਸਲੀ ਹ਼ਾਲਤ ਵਿੱਚ ਨਾ ਰਹਿਣ ਦਾ ਭਾਵ। ੨. ਸੰਨਿਪਾਤ ਰੋਗ. ਸਰਸਾਮ.


ਸੰ. त्रिदण्ड. ਸੰਗ੍ਯਾ- ਸੰਨ੍ਯਾਸੀ ਦਾ ਡੰਡਾ. ਇਸ ਦਾ ਨਾਮ ਤ੍ਰਿਦੰਡ ਇਸ ਲਈ ਹੈ ਕਿ ਇਹ ਤਿੰਨ ਵਸਤਾਂ ਨਾਲ ਬਣਦਾ ਹੈ- ਸੋਟਾ, ਚਾਰ ਉਂਗਲ ਪ੍ਰਮਾਣ ਲੀਰ ਅਤੇ ਕਾਲੀ ਗਊ ਦੀ ਉਂਨ ਦੀ ਰੱਸੀ, ਰੱਸੀ ਨਾਲ ਸੋਟੇ ਦੇ ਸਿਰੇ ਤੇ ਲੀਰ ਬੰਨ੍ਹੀ ਜਾਂਦੀ ਹੈ। ੨. ਦੇਖੋ, ਤ੍ਰਿਦੰਡੀ.


ਸੰ. त्रिदण्डिन. ਸੰਗ੍ਯਾ- ਤ੍ਰਿਦੰਡ ਦੇ ਧਾਰਣ ਵਾਲਾ, ਸੰਨ੍ਯਾਸੀ. ਦੇਖੋ, ਤ੍ਰਿਦੰਡ। ੨. ਮਨ ਵਚਨ ਅਤੇ ਕਰਮ, ਤੇਹਾਂ ਨੂੰ ਦਮਨ ਕਰਨ ਵਾਲਾ, ਅਰਥਾਤ ਕ਼ਾਬੂ ਰੱਖਣ ਵਾਲਾ ਸਾਧੁ. ਮਨੁ ਲਿਖਦਾ ਹੈ-#बाग् दणडोऽय मनो दण्डः काय दण्डस्तयेवच ।#यस्यैते निहता बुद्घौ त्रिड्णडीति स उच्यते ।।