ਵਿ- ਪ੍ਰਿਯ. ਪਿਆਰਾ। ੨. ਪੀਤ. ਪੀਲਾ.; ਵਿ- ਪ੍ਰਿਯ. ਪ੍ਰਿਯਤਰ. ਪ੍ਯਾਰ ਵਾਲਾ. "ਜੇ ਕਰ ਗਹਹਿ ਪਿਆਰੜੇ!" (ਵਾਰ ਗਉ ੨. ਮਃ ੫) "ਪਿਆਰੇ! ਤੂ ਮੇਰੋ ਸੁਖਦਾਤਾ." (ਸੋਰ ਮਃ ੫) ਦੇਖੋ, ਪ੍ਯਾਰਾ। ੨. ਭਾਈ ਪਿਆਰਾ ਰੰਧਾਵਾ, ਜਿਸ ਨੂੰ ਸੁਪਾਤ੍ਰ ਜਾਣਕੇ ਬਾਬਾ ਬੁੱਢਾ ਜੀ ਨੇ ਗਵਾਲੀਅਰ ਗੁਰੂ ਹਰਿਗੋਬਿੰਦ ਜੀ ਪਾਸ ਜਾਣ ਸਮੇਂ ਹਰਿਮੰਦਰ ਦੀ ਸੇਵਾ ਸੌਂਪੀ. ਇਸ ਦੀ ਵੰਸ਼ ਵਿੱਚ ਕਈ ਸੱਜਨ ਅਰਦਾਸੀਏ ਦੀ ਸੇਵਾ ਕਰਦੇ ਆਏ ਹਨ.; ਪ੍ਰਿਯ. ਪ੍ਰਿਯਤਾ ਧਾਰਨ ਵਾਲਾ. ਮਿਤ੍ਰ#ਜਾਨੈ ਰਾਗ ਰਾਗਿਨੀ ਕਬਿੱਤ ਰਸ ਦੋਹਾ ਛੰਦ#ਜਪ ਤਪ ਤੇਗ ਤ੍ਯਾਗ ਹੋਵੈ ਦ੍ਰਿਢ ਤਨ ਕਾ,#"ਮਹਬੂਬ" ਉਰਝ ਨ ਦੇਖ ਸਕੈ ਮਿਤ੍ਰਨ ਕੀ#ਚਿਤ੍ਰ ਹਰ ਭਾਂਤ ਮੇ ਰਿਚੈਯਾ ਨੁਕਤਨ ਕਾ,#ਜਾਂ ਸੇ ਜੋ ਕਬੂਲੈ ਸੋ ਨ ਭੂਲੈ, ਭੂਲੇ ਮਾਫ ਕਰੈ#ਸਾਫਦਿਲ ਆਕਿਲ ਖਿਲੰਯਾ ਹਰਫਨ ਕਾ,#ਨੇਕੀ ਸੇ ਨ ਨ੍ਯਾਰਾ ਰਹੈ ਬਦੀ ਸੇ ਕਿਨਾਰਾ ਗਹੈ#ਏਸਾ ਮਿਲੈ ਪ੍ਯਾਰਾ ਤੋ ਗੁਜਾਰਾ ਚਲੈ ਮਨ ਕਾ.#੨. ਪਯਾਲਹ. ਪ੍ਯਾਲਾ. "ਮਦਿਰਾ ਕੇ ਸੇ ਪ੍ਯਾਰੇ." (ਚਰਿਤ੍ਰ ੨੨੦) ਨੇਤ੍ਰ ਮਾਨੋ ਮਦਿਰਾ ਦੇ ਪ੍ਯਾਲੇ (ਜਾਮ) ਹਨ.
ਦੇਖੋ, ਪਿਆਰਾ ੨.
nan
ਸੰਬੋਧਨ. ਪਿਆਰੇ ਲੋਕੋ! ਐ ਪ੍ਰਿਯਜਨੋ! "ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ." (ਅਨੰਦੁ)
ਵਿ- ਪ੍ਰਿਯਾ. ਪਿਆਰੀ ਲੱਗਣ ਵਾਲੀ. "ਸੰਗਤਿ ਸਾਧ ਪਿਆਰੀ." (ਸੋਰ ਮਃ ੫) ੨. ਸੰਗ੍ਯਾ- ਪ੍ਰਿਯਤਾ. ਮੁਹੱਬਤ. "ਹਰਿ ਦੀਜੈ ਨਾਮ ਪਿਆਰੀ ਜੀਉ." ( ਸੋਰ ਮਃ ੧) ੩. ਪਿਆਰੇ ਦਾ. ਪ੍ਰਿਯ ਦਾ. "ਅੰਮ੍ਰਿਤਰਸ ਪੀਵਹੁ ਪ੍ਰਭੁ ਪਿਆਰੀ." (ਗਉ ਮਃ ੫)
ਮਿਲਾਵੇ. ਪਾਨ ਕਰਾਵੇ। ੨. ਸੰਬੋਧਨ. ਹੇ ਪ੍ਰਿਯ "ਪਿਆਰੇ, ਇਨਬਿਧਿ ਮਿਲਣੁ ਨ ਜਾਈ." (ਸੋਰ ਅਃ ਮਃ ੫) ੩. ਪਿਆਰਾ ਦਾ ਬਹੁਵਚਨ.
ਪਿਲਾਉਂਦਾ ਹੈ. ਪਾਨ ਕਰਾਉਂਦਾ ਹੈ. "ਤੁਝਹਿ ਪਿਆਰੈ ਦੂਧ." (ਸੁਖਮਨੀ)
ਦੇਖੋ, ਪਿਆਰਾ. "ਮਿਲਤ ਪਿਆਰੋ ਪ੍ਰਾਨਨਾਥ ਕਵਨ ਭਗਤਿ ਤੇ?" (ਮਲਾ ਰਵਿਦਾਸ) ੨. ਪਿਲਾਓ. ਪਾਨ ਕਰਾਓ.
ਸੰਗ੍ਯਾ- ਪਾਤਾਲ। ੨. ਪਯਾਲਾ. "ਸੁਰਤਿ ਪਿਆਲ ਸੁਧਾਰਸ ਅੰਮ੍ਰਿਤੁ." (ਰਾਮ ਕਬੀਰ) ੩. ਦੇਖੋ, ਪਿਆਲਣਾ.
ਕ੍ਰਿ- ਪਿਲਾਨਾ. ਪਾਨ ਕਰਾਉਣਾ.