Meanings of Punjabi words starting from ਸ

ਕਾਵ੍ਯ ਅਨੁਸਾਰ ਚਿੱਤ ਦੇ ਉਹ ਵਿਕਾਰ, ਜੋ ਸਭ ਰਸਾਂ ਵਿੱਚ ਸਮਾਨ ਰਹਿਣ, ਵ੍ਯਭਿਚਾਰੀ ਨਾ ਹੋਣ. ਜੈਸੇ- ਰੋਮਾਂਚ ਹੰਝੂਆਂ ਦਾ ਕਿਰਨਾ ਆਦਿ. ਦੇਖੋ, ਭਾਵ.


ਸੰਗ੍ਯਾ- ਸੱਤ ਦਾ ਸਮੁਦਾਯ। ੨. ਸਤਵਾਰਾ. ਹਫਤਾ। ੩. ਸੱਤ ਗਿਣਤੀ ਪ੍ਰਗਟ ਕਰਨ ਵਾਲਾ ਅੰਗ ੭. "ਸਾਤਾ ਲਿਖ੍ਯੋ ਗਯੋ ਤਿਸ ਕਾਲ." (ਗੁਪ੍ਰਸੂ)


ਸੰਗ੍ਯਾ- ਸਤ੍ਯ। ੨. ਸ਼ਾਂਤਿ। ੩. ਸ਼ਾਂਤ. ਸੰਤ. "ਨਾਨਕ ਮਿਲੀਐ ਸੰਗਿ ਸਾਤਿ." (ਆਸਾ ਛੰਤ ਮਃ ੫) "ਸੁਹਾਗਨਿ ਸਾਤਿ ਬੁਝਈਅਹੁ." (ਜੈਤ ਮਃ ੫) ੪. ਸੰ. साति ਸੰਗਯਾ- ਧਨ. ਵਿਭੂਤਿ। ੫. ਸੁਖ। ੬. ਦਾਨ. "ਤਸਬੀ ਸਾਤਿ ਸੁਭਾਵਸੀ." (ਵਾਰ ਮਾਝ ਮਃ ੧) ਦਾਨੀ ਸ੍ਵਭਾਵ ਤਸਬੀ ਹੈ.


ਵਿ- ਆਤੁਰਤਾ ਸਹਿਤ. ਪੀੜਾ ਸਾਥ। ੨. ਸੰ. ਸਤ੍ਵਰ. ਕ੍ਰਿ. ਵਿ- ਤੁਰੰਤ. ਫੌਰਨ. "ਸਿੰਘ ਤੇ ਸਾਤੁਰ ਏਣ ਡਰਾਨੇ." (ਚੰਡੀ ੧)


ਸਾਤਾ ਦਾ ਬਹੁ ਵਚਨ। ੨. ਸਤ੍ਯ ਰੂਪ. "ਹਰਿ ਨਾਮ ਹਰਿ ਸਾਤੇ." (ਗਉ ਮਃ ੪)


ਸੰਗ੍ਯਾ- ਚੰਦ੍ਰਮਾ ਦੀ ਸੱਤਵੀਂ ਤਿਥਿ. ਸੱਤੇਂ. "ਸਾਤੈ ਸਤਿ ਕਰਿ ਬਾਚਾ ਜਾਣਿ." (ਗਉ ਥਿਤੀ ਕਬੀਰ)


ਵ੍ਯ- ਸਹ. ਸੰਗ ਨਾਲ। ੨. ਸੰਗ੍ਯਾ- ਜੁਲਾਹੇ ਦੀ ਨਾਲ. ਨਲਕੀ. "ਚੰਦੁ ਸੂਰਜੁ ਦੁਇ ਸਾਥ ਚਲਾਈ." (ਆਸਾ ਕਬੀਰ) ੩. ਸੰ. ਸਾਰ੍‍ਥ. ਸਿੰਧੀ. ਸਾਥ (ਨਾਲ) ਚੱਲਣ ਵਾਲੀ ਟੋਲੀ. ਕਾਫਿਲਾ. ਸਾਥੀਆਂ ਦਾ ਗਰੋਹ. "ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਐ ਸਾਥ." (ਵਾਰ ਆਸਾ) "ਮੁਠੜੇ ਸੇਈ ਸਾਥ." (ਵਾਰ ਗਉ ੨. ਮਃ ੫) ੪. ਮ੍ਰਿਦੰਗ ਦਾ ਇੱਕ ਬਾਜ. ਦੇਖੋ, ਜਤਿ ੩,


ਵਿ- ਸਾਥ ਦੇਣ ਵਾਲਾ. ਸਾਥੀ। ੨. ਸੰਗ੍ਯਾ- ਸਾਥੀਪੁਣਾ. "ਤਹ ਰਾਖੈ ਨਾਮੁ ਸਾਥਈ." (ਕਲਿ ਮਃ ੪)