Meanings of Punjabi words starting from ਕ

ਭੁਜਬੰਦ. ਦੇਖੋ, ਕੇਯੂਰ. "ਭੁਜ ਸੁੰਦਰ ਕਰ ਸਜਤ ਕਿਯੂਰਾ." (ਨਾਪ੍ਰ)


ਦੇਖੋ, ਕਿਰਣਾ.


ਸੰਗ੍ਯਾ- ਕਿੱਤਾ. ਪੇਸ਼ਾ. "ਕੋਈ ਦਲਾਲੀ ਕਿਰਸ ਕਮਾਏ." (ਭਾਗੁ) ੨. कृषि ਕ੍ਰਿਸਿ. ਖੇਤੀ. "ਜਮ ਚੂਹਾ ਕਿਰਸ ਨਿਤਿ ਕੁਰਕਦਾ." (ਵਾਰ ਗਉ ੧. ਮਃ ੪) ੩. ਕਰ੍ਸਣ (ਵਾਹੀ) ਦੀ ਕ੍ਰਿਯਾ. "ਨਾ ਕੋ ਕਿਰਸ ਕਰੇਇ." (ਵਾਰ ਰਾਮ ੧. ਮਃ ੨)


ਸੰਗ੍ਯਾ- ਜੋ ਕ੍ਰਿਸ ਕਰੇ. ਜੋ ਜ਼ਮੀਨ ਵਾਹੇ. ਕ੍ਰਿਸਕ. ਕ੍ਰਿਸਿਕਰ. ਕ੍ਰਿਸਿਕਾਰ. ਕ੍ਰਿਸਿਵਲ. ਕ੍ਰਿਸਿਵਾਨ. ਹਲਵਾਹ. ਕਾਸ਼ਤਕਾਰ.


ਸੰਗ੍ਯਾ- ਕ੍ਰਿਸਿਕਰਮ. ਕਾਸ਼੍ਤਕਾਰੀ. ਵਹਾਈ। ੨. ਖੇਤੀ. ਦੇਖੋ, ਕਿਰਸਾਣ. "ਕਿਰਸਾਣੀ ਕਿਰਸਾਣੁ ਕਰੇ." (ਗਉ ਮਃ ੪) "ਜੈਸੇ ਕਿਰਸਾਣੁ ਬੋਵੈ ਕਿਰਸਾਨੀ." (ਆਸਾ ਮਃ ੫) ਜਿਵੇਂ ਜ਼ਿਮੀਦਾਰ ਖੇਤੀ ਬੀਜਦਾ ਹੈ. "ਕਿਰਸਾਨੀ ਜਿਉ ਰਾਖੈ ਰਖਵਾਲਾ." (ਰਾਮ ਅਃ ਮਃ ੫)