Meanings of Punjabi words starting from ਵ

ਸੰ. वृत्र. ਅੰਧਕਾਰ. ਹਨੇਰਾ। ੨. ਵੈਰੀ. ਦੁਸ਼ਮਨ। ੩. ਬੱਦਲ। ੪. ਤ੍ਟਸ੍ਟਾ ਦਾ ਪੁਤ੍ਰ ਇੱਕ ਦਾਨਵ, ਜਿਸ ਦੀ ਕਥਾ ਦੇਵੀਭਾਗਵਤ ਵਿੱਚ ਹੈ. ਰਿਗਵੇਦ ਵਿੱਚ ਇਹ ਖ਼ੁਸ਼ਕੀ (drought) ਦਾ ਦੇਵਤਾ ਹੈ. ਇਸੇ ਲਈ ਇੰਦ੍ਰ ਨਾਲ ਲੜਾਈ ਰਹਿਂਦੀ ਹੈ. ਦੇਖੋ, ਵ੍ਰਿਤ੍ਰਹਨ.


ਵ੍ਰਿਤ੍ਰ (वृत्र) ਦਾ ਵੈਰੀ ਇੰਦ੍ਰ. ਪੁਰਾਣਕਥਾ ਹੈ ਕਿ ਵ੍ਰਿਤ੍ਰ ਬ੍ਰਾਹਮਣ ਸੀ. ਇਸ ਦੇ ਮਾਰਨ ਨਾਲ ਇੰਦ੍ਰ ਨੂੰ ਬ੍ਰਹਮਹਤ੍ਯਾ ਲਗ ਗਈ, ਜਿਸ ਤੋਂ ਉਸ ਦੀ ਸ਼ੋਬਾ ਨਸ੍ਟ ਹੋ ਗਈ. ਦੇਵਤਿਆਂ ਨੇ ਅਸ਼੍ਵਮੇਧ ਯੱਗ ਕਰਕੇ ਬ੍ਰਹਮਹਤ੍ਯਾ ਅਨੇਕ ਥਾਈਂ ਵੰਡ ਦਿੱਤੀ, ਜੈਸੇ ਨਦੀ ਵਿੱਚ ਝੱਗ, ਜ਼ਮੀਨ ਵਿੱਚ ਕੱਲਰ, ਇਸਤ੍ਰੀ ਵਿੱਚ ਰਜ ਆਦਿ, ਇਸ ਪੁਰ ਇੰਦ੍ਰ ਦਾ ਛੁਟਕਾਰਾ ਹੋਇਆ.


वृथा- ਸੰਗ੍ਯਾ- ਨਿਰਰਥਕ. ਬੇਫਾਇਦਾ. ਨਿਸਫਲ.


वृध्. ਧਾ- ਵਧਣਾ, ਅਧਿਕ ਹੋਣਾ, ਚਮਕਣਾ। ੨. ਦੇਖੋ, ਵ੍ਰਿੱਧ.


वृद्घ. ਵਿ- ਵਧਿਆ ਹੋਇਆ. ਵਡਾ. ਬਜ਼ੁਰਗ. ਵਿਦ੍ਵਾਨਾਂ ਨੇ ਪੰਜ ਵ੍ਰਿੱਧ ਮੰਨੇ ਹਨ-#(ੳ) ਅਵਸਥਾ ਵ੍ਰਿੱਧ, ਜੋ ਉਮਰ ਵਿੱਚ ਵਡਾ ਹੈ.#(ਅ) ਧਨਵ੍ਰਿੱਧ, ਜੋ ਦੌਲਤ ਵਿੱਚ ਵਡਾ ਹੈ.#(ੲ) ਵਿਦ੍ਯਾਵ੍ਰਿੱਧ, ਜੋ ਇ਼ਲਮ ਵਿੱਚ ਵਧਕੇ ਯੋਗ੍ਯਤਾ ਰਖਦਾ ਹੈ.#(ਸ) ਆਚਾਰਵ੍ਰਿੱਧ, ਜੋ ਕਰਨੀ ਵਿੱਚ ਵਡਾ ਹੈ. ਆ਼ਮਿਲ.#(ਹ) ਬਲਵ੍ਰਿੱਧ. ਜ਼ੋਰ (ਤਾਕ਼ਤ) ਵਿੱਚ ਵਡਾ.


ਦੇਖੋ, ਤਰੁਣ ਦਲ.


ਵ੍ਰਿੱਧ ਦਾ ਇਸਤ੍ਰੀ ਲਿੰਗ. ਬੁੱਢੀ. ਵਡੀ ਉਮਰ ਵਾਲੀ। ੨. ਦਾਦੀ ਸੱਸ ਆਦਿਕ.


वृद्घि- ਸੰਗ੍ਯਾ- ਬਢਤੀ. ਤਰੱਕ਼ੀ। ੨. ਧਨ ਸੰਪਦਾ। ੩. ਵ੍ਯਾਕਰਣ ਦੇ ਸੰਕੇਤ ਅਨੁਸਾਰ ਆ, ਐ, ਔ, ਇਹ ਤਿੰਨ ਸ੍ਵਰ.