Meanings of Punjabi words starting from ਸ

ਸੰਗ੍ਯਾ- ਸ- ਸ੍‌ਥਿਰਾ. ਜ਼ਮੀਨ ਤੇ ਲੇਟਣਾ. ਭੂਮਾਸਨ. "ਹਮ ਕਉ ਸਾਥਰ ਉਨ ਕਉ ਖਾਟ." (ਗੌਂਡ ਕਬੀਰ)


ਕ੍ਰਿ. ਵਿ- ਨਾਲ. "ਸਾਥਿ ਨ ਚਾਲੈ ਬਿਨੁ ਭਜਨ." (ਸੁਖਮਨੀ) ੨. ਵਿ- ਦੇਖੋ, ਸਾਥੀ। ੩. ਸ੍ਵਾਰਥੀ ਦਾ ਸੰਖੇਪ. ਦੇਖੋ, ਨਾਲਿ ਕੁਟੰਬ। ੪. ਸੰਬੰਧਕ ਪ੍ਰਤ੍ਯਯ "ਨਾਨਕੁ ਤਿਨਕੈ ਸੰਗਿ ਸਾਥਿ." (ਸ੍ਰੀ ਮਃ ੧)


ਸੰ. ਸਾਰਥੀ. ਵਿ- ਉਹੀ ਅਰਥ (ਪ੍ਰ- ਯੋਜਨ) ਰੱਖਣ ਵਾਲਾ। ੨. ਸੰਗੀ. "ਓਤੈ ਸਾਥਿ ਮਨੁਖ ਹੈ." (ਸ੍ਰੀ ਮਃ ੫) "ਜਾ ਸਾਥੀ ਉਠਿ ਚਲਿਆ ਤਾ ਧਨ ਖਾਕੂ ਰਾਲਿ." (ਸ੍ਰੀ ਮਃ ੫) "ਸਾਥੀਅੜਾ ਪ੍ਰਭੁ ਏਕੁ." (ਜੈਤ ਛੰਤ ਮਃ ੫) ੩. ਦੇਖੋ, ਨਾਲਿ ਕੁਟੰਬ.


ਦੇਖੋ, ਸਾਥ.