ਅ਼. ਨਜੀਰ ਦਾ ਬਹੁਵਚਨ. [نظائِر] ਨਜਾਯਰ. ਸੰਗ੍ਯਾ- ਦ੍ਰਿਸ੍ਟਾਂਤ. ਮਿਸਾਲ. ਦੇਖੋ, ਨਜੀਰ. "ਨਾਮੇ ਚੇ ਸੁਆਮੀ ਬੀਠਲੋ ਜਿਨ ਤੀ¹ ਨੈਜਰਿਆ." (ਗੂਜ ਨਾਮਦੇਵ) ਤਿੰਨ ਨਜੀਰਾਂ (ਮਿਸਾਲਾਂ)-#ੳ. ਆਵਤ ਕਿਨੇ ਨ ਪੇਖਿਓ, ਜਿਉ ਆਕਾਸੈ ਪੰਖੀਅਲੋ.#ਅ. ਜਿਉ ਜਲ ਮਾਝੈ ਮਾਛਲੋ.#ੲ. ਜਿਉ ਆਕਾਸੈ ਘੜੂਅਲੋ ਮ੍ਰਿਗਤ੍ਰਿਸਨਾ ਭਰਿਆ.
ਸੰ. ਨਯਨ. ਸੰਗ੍ਯਾ- ਮਨ ਨੂੰ ਪਦਾਰਥਾਂ ਵੱਲ ਜੋ ਲੈ ਜਾਵੇ, ਨੇਤ੍ਰ. "ਨੈਣ ਨ ਦੇਖਹਿ ਸਾਧ, ਸਿ ਨੈਣ ਬਿਹਾਲਿਆ." (ਫੁਨਹੇ ਮਃ ੫) ੨. ਨਾਈ ਦੀ ਇਸਤ੍ਰੀ.
ਸੰ. ਨਯਨ. ਸੰਗ੍ਯਾ- ਮਨ ਨੂੰ ਪਦਾਰਥਾਂ ਵੱਲ ਜੋ ਲੈ ਜਾਵੇ, ਨੇਤ੍ਰ. "ਨੈਣ ਨ ਦੇਖਹਿ ਸਾਧ, ਸਿ ਨੈਣ ਬਿਹਾਲਿਆ." (ਫੁਨਹੇ ਮਃ ੫) ੨. ਨਾਈ ਦੀ ਇਸਤ੍ਰੀ.
ਡਿੰਗ. ਸੰਗ੍ਯਾ- ਹਜਾਰ ਨੇਤ੍ਰ ਰੱਖਣ ਵਾਲਾ ਇੰਦ੍ਰ.
nan
nan
ਸੰਗ੍ਯਾ- ਨੇਤ੍ਰਭਰ. ਲਮਹਾ (ਲਹਮਾ). ਨਿਮੇਸ. ਅੱਖ ਦੇ ਝਮਕਣ ਦਾ ਵੇਲਾ. "ਗਛੇਣ ਨੈਣ- ਭਾਰੇਣ." (ਗਾਥਾ) ਨੇਤ੍ਰ ਦੇ ਫੋਰ ਵਿੱਚ ਸਾਰੇ ਬ੍ਰਹਮਾਂਡ ਵਿੱਚ ਫਿਰਿਆਵੇ.
ਇਹ ਧਰਮਵੀਰ ਸ਼ਹੀਦਾਂ ਦੀ ਮਿਸਲ ਦਾ ਰਤਨ ਸੀ. ਇਤਿਹਾਸ ਵਿੱਚ ਇਹ ਨਾਉਂ ਦੇਖਿਆ ਜਾਂਦਾ ਹੈ, ਅਸਲ ਨਾਉਂ ਨਾਰਾਯਣਸਿੰਘ ਹੈ. ਉੱਚੇ ਦਮਾਲੇ ਦੀ ਰੀਤਿ ਇਸੇ ਤੋਂ ਚੱਲੀ ਹੈ. ਦੇਖੋ, ਨਿਹੰਗ ਅਤੇ ਫੂਲਾ ਸਿੰਘ.
ਇਹ ਕਸਬਾ ਜਿਲਾ ਗੁਰਦਾਸਪੁਰ, ਤਸੀਲ ਸ਼ਕਰਗੜ੍ਹ ਵਿੱਚ ਹੈ. ਇਸ ਤੋਂ ਪੂਰਵ ਇੱਕ ਫਰਲਾਂਗ ਦੇ ਕਰੀਬ ਬਾਬਾ ਬੁੱਢਾ ਜੀ ਦੀ ਵੰਸ਼ ਦੇ ਰਤਨ ਬਾਬਾ ਗੁਰਬਖ਼ਸ਼ਸਿੰਘ (ਰਾਮਕੁਁਵਰ) ਜੀ ਦਾ ਅਸਥਾਨ ਹੈ.#ਪਹਿਲਾਂ ਬਾਬਾ ਜੀ "ਰਾਮਦਾਸ" ਜਿਲਾ ਅਮ੍ਰਿਤਸਰ ਵਿੱਚ ਰਹਿਂਦੇ ਹੁੰਦੇ ਸਨ. ਜਦੋਂ ਆਪ ਦੀ ਅਵਸਥਾ ਵ੍ਰਿੱਧ ਹੋਗਈ, ਤਦ ਉੱਥੋਂ ਦੇ ਧਰਮਪ੍ਰਚਾਰ ਦੀ ਸੇਵਾ ਆਪਣੇ ਸੁਪੁਤ੍ਰ ਮੋਹਰਸਿੰਘ ਜੀ ਦੇ ਸਪੁਰਦ ਕਰਕੇ ਆਪ ਇੱਥੇ ਆਗਏ. ਇਹ ਨਗਰ ਚੌਧਰੀ ਨੈਣਸੁਖ ਨੇ ਵਸਾਇਆ ਸੀ. ਬਾਬਾ ਜੀ ਨੇ ਚੌਧਰੀ ਨੈਣਸੁਖ ਨੂੰ ਆਖਿਆ ਕਿ ਹੁਣ ਅਸੀਂ ਇੱਥੇ ਹੀ ਨਿਵਾਸ ਰੱਖਾਂਗੇ, ਤਾਂ ਚੌਧਰੀ ਨੈਣਸੁਖ ਨੇ ਬਾਬਾ ਜੀ ਨੂੰ "ਜੀ ਆਇਆਂ" ਕਹਿਕੇ ੧੯. ਘੁਮਾਉਂ ਜ਼ਮੀਨ ਬਾਬਾ ਜੀ ਦੇ ਸਪੁਰਦ ਕਰਕੇ ਗੁਰਦ੍ਵਾਰਾ ਬਣਵਾਦਿੱਤਾ. ਕੁਝ ਸਮਾਂ ਪਾਕੇ ਬਾਬਾ ਜੀ ਇੱਥੇ ਹੀ ਚਲਾਣਾ ਕਰਗਏ. ਦੇਹਰਾ ਸੁੰਦਰ ਸੁਨਹਿਰੀ ਕਲਸ ਵਾਲਾ ਬਣਿਆ ਹੋਇਆ ਹੈ, ਜਿਸ ਦੀ ਸੇਵਾ ਮਹਾਰਾਜਾ ਰਣਜੀਤਸਿੰਘ ਨੇ ਕਰਾਈ. ਲੰਗਰ ਵਾਸਤੇ ਹੇਠ ਲਿਖੇ ਪਿੰਡਾਂ ਤੋਂ ਜ਼ਮੀਨਾਂ ਹਨ:-#੧੦ ਘੁਮਾਉਂ ਪਿੰਡ ਲੱਲੂਚੱਕ.#੭. ਘੁਮਾਉਂ ਪਿੰਡ ਸਾਉਣਚੱਕ ਕੜਿਆਲ.#੧੨ ਘੁਮਾਉਂ ਪਿੰਡ ਸੁਲਤਾਨਪੁਰ.#੨. ਘੁਮਾਉਂ ਪਿੰਡ ਮਮੀਆਂ.#੨. ਘੁਮਾਉਂ ਪਿੰਡ ਭਗਵਾਲ.#੨. ਘੁਮਾਉਂ ਪਿੰਡ ਕੈਠੇਬ੍ਰਾਹਮਣਾਂ#੧੦ ਘੁਮਾਉਂ ਪਿੰਡ ਚੱਕਭੂਪਾ ਚੱਕਈਸ਼ਵਰ.#੫੨ ਘੁਮਾਉਂ ਪਿੰਡ ਮੰਜੂਆ.#੧੦ ਰੁਪਯੇ ਸਾਲਾਨਾ ਜਾਗੀਰ ਪਿੰਡ ਪਰਮਾਨੰਦ, ੯੦੦) ਰੁਪਯੇ ਸਾਲਾਨਾ ਜਾਗੀਰ ਮਹਾਰਾਜਾ ਰਣਜੀਤ ਸਿੰਘ ਜੀ ਦੀ ਦਿੱਤੀਹੋਈ ਹੈ. ਮਹੰਤ ਪ੍ਰੇਮਦਾਸ ਪੁਜਾਰੀ ਨੇ ਇੱਕ ਸੁੰਦਰ ਬਾਗ ਲਗਾਇਆ ਹੈ. ਸਨ ੧੯੨੨ ਤੋਂ ਇਸ ਥਾਂ ਦੀ ਸੇਵਾ, ਸਿੰਘ ਕਰਦੇ ਹਨ. ਵੈਸਾਖੀ ਨੂੰ ਮੇਲਾ ਹੁੰਦਾ ਹੈ. ਰੇਲਵੇ ਸਟੇਸ਼ਨ ਗੁਰਦਾਸਪੁਰ ਤੋਂ ੧੪. ਮੀਲ ਉੱਤਰ ਪੂਰਵ ਹੈ.
ਆਨੰਦਪੁਰ ਤੋਂ ਸੱਤ ਕੋਹ ਉੱਤਰ ਵੱਲ ਇੱਕ ਪਹਾੜ ਦੀ ਚੋਟੀ ਤੇ ਦੁਰਗਾ ਦਾ ਅਸਥਾਨ ਅਤੇ ਇਸੇ ਨਾਮ ਦਾ ਪਿੰਡ ਹੈ. ਗੁਰੁਪ੍ਰਤਾਪਸੂਰਜ ਅਨੁਸਾਰ ਨੈਣੇ ਜੱਟ ਦੀ ਪ੍ਰਸਿੱਧ ਕੀਤੀ ਦੇਵੀ. ਪੁਰਾਣਾਂ ਅਨੁਸਾਰ ਉਹ ਥਾਂ, ਜਿੱਥੇ ਸਤੀ ਦੇ ਨਯਨ (ਨੇਤ੍ਰ) ਡਿਗੇ ਹਨ. ਦੇਖੋ, ਸਤੀ ੮. ਇਸ ਦੀ ਪੁਸ੍ਟੀ ਦਸਮਗ੍ਰੰਥ ਤੋਂ ਹੁੰਦੀਹੈ- "ਨੇਤ੍ਰਤੁੰਗ ਕੇ ਚਰਨ ਤਰ ਸਤਦ੍ਰਵ ਤੀਰ ਤਰੰਗ." (ਰਾਮਾਵ) ਨੈਣਾਦੇਵੀ ਗ੍ਰਾਮ ਤੋਂ ਉੱਤਰ ਪੂਰਵ ਗੁਰੂ ਗੋਬਿੰਦਸਿੰਘ ਸਾਹਿਬ ਦੇ ਵਿਰਾਜਣ ਦਾ ਅਸਥਾਨ ਹੈ. ਪੁਜਾਰੀ ਕੋਈ ਨਹੀਂ. ਇਹ ਥਾਂ ਰਿਆਸਤ ਬਿਲਾਸਪੁਰ ਵਿੱਚ ਹੈ ਅਤੇ ਰੇਲਵੇ ਸਟੇਸ਼ਨ ਗੜ੍ਹਸ਼ੰਕਰ ਤੋਂ ੩੫ ਮੀਲ ਪੂਰਵ ਹੈ. ਹੁਣ ਰੋਪੜ ਰੇਲਵੇ ਸਟੇਸ਼ਨ ਤੋਂ ਨੇੜੇ ਹੈ. ਦੇਖੋ, ਭੈਰੋ.
ਨੇਤ੍ਰਾਂ ਨਾਲ. ਨਯਨੋਂ ਸੇ. "ਹਰਿ ਪ੍ਰਭੁ ਡਿਠਾ ਨੈਣੀ ਜੀਉ." (ਗਉ ਮਃ ੪) ੨. ਕ੍ਰਿ. ਵਿ- ਜਾਹਰਾ. ਦੇਖਣਮਾਤ੍ਰ. "ਅੰਤਰ ਚਿੰਤਾ ਨੈਣੀ ਸੁਖੀ, ਮੂਲਿ ਨ ਉਤਰੈ ਭੁਖ." (ਵਾਰ ਗਉ ੨. ਮਃ ੫) ੩. ਵਿ- ਨੇਤ੍ਰਾਂ ਵਾਲਾ. ਸੁਜਾਖਾ.