Meanings of Punjabi words starting from ਪ

ਦੇਖੋ, ਪਿਸਟ ੨. ਅਤੇ ੩.

ਵਿ- ਪਸ੍ਤਕੱਦਾ. ਮਧਰਾ. ਨਾਟਾ. "ਕੂਕਰ ਥੋ ਪਿਸਤਾ ਕਹਿਂ ਜਾਂਹੀ." (ਗੁਪ੍ਰਸੂ) ੨. ਫ਼ਾ. [پِستہ] ਪਿਸ੍ਤਹ. Pistachio nut. ਸੰਗ੍ਯਾ- ਇੱਕ ਮੇਵਾ, ਜੋ ਇਰਾਕ. ਖ਼ੁਰਾਸਾਨ, ਆਦਿ ਅਸਥਾਨਾਂ ਵਿੱਚ ਪੈਦਾ ਹੁੰਦਾ ਹੈ. ਬਾਦਾਮ ਦੀ ਤਰਾਂ ਇਹ ਭੀ ਕਰੜੇ ਛਿੱਲ ਅੰਦਰ ਹੁੰਦਾ ਹੈ, ਅਰ ਗ਼ਿਰੂ ਦਾ ਰੰਗ ਸਬਜੀ ਦੀ ਭਾਹ ਵਾਲਾ ਹੋਇਆ ਕਰਦਾ ਹੈ. ਪਿਸ੍ਤਾ ਮਿਠਾਈਆਂ ਅਤੇ ਅਨੇਕ ਦਵਾਈਆਂ ਵਿੱਚ ਵਰਤੀਦਾ ਹੈ. ਇਸ ਦੀ ਤਾਸੀਰ ਗਰਮ ਤਰ ਹੈ. "ਦਾਖ ਬਦਾਮ ਗਿਰੀ ਪਿਸਤਾ." (ਨਾਪ੍ਰ)

ਦੇਖੋ, ਪਿਸਿਤਾਸਨੀ.

ਸੰ. ਪਯਸ੍‍ਥਾਨ. ਫ਼ਾ. [پِستان] ਸੰਗ੍ਯਾ- ਚੂਚੀ. ਕੁਚ (ਸ੍ਤਨ) ਦੀ ਡੋਡੀ। ੨. ਥਣ. ਮੰਮਾ.

ਦੇਖੋ, ਪਿਸਟਲ.

ਸੰ. ਪਿਸ਼ੁਨ, ਸੰਗ੍ਯਾ- ਟੁਕੜੇ ਕਰਨ ਵਾਲਾ (ਪਾੜਨ ਵਾਲਾ) ਚੁਗਲ. ਦੇਖੋ, ਪਿਸ. "ਦੁਰਬਚਨ ਭੇਦ ਭਰਮੰ ਸਾਕਤ ਪਿਸਨੰ ਤ ਸੁਰਜਨਹ." (ਸਹਸ ਮਃ ੫) ੨. ਨਾਰਦ। ੩. ਕਾਉਂ। ੪. ਚਿੱਚੜ. "ਪਿਸਨ ਪ੍ਰੀਤਿ ਜਿਉ ਰੇ." (ਮਾਰੂ ਮਃ ੧)

ਸੰਗ੍ਯਾ- ਪਿਸ਼ੁਨਤਾ. ਚੁਗਲੀ ਕਰਨ ਦੀ ਵਾਦੀ। ੨. ਦੁਸ੍ਟਤਾ. ਨੀਚਤਾ. ਦੇਖੋ, ਪਿਸਨ.