Meanings of Punjabi words starting from ਸ

ਸੰਗ੍ਯਾ- ਸ੍ਵਾਦ. ਰਸ. "ਸਾਦ ਕਰਿ ਸਮਧਾ ਤ੍ਰਿਸਨਾ ਘਿਉ." (ਮਲਾ ਮਃ ੧) "ਸਾਦਹੁ ਵਧਿਆ ਰੋਗੁ." (ਵਾਰ ਸੂਹੀ ਮਃ ੩) ੨. ਭਾਵ- ਸਿੱਧਾਂਤ. "ਪੰਡਿਤ ਪੜਹਿ ਸਾਦ ਨ ਪਾਵਹਿ." (ਮਾਝ ਅਃ ਮਃ ੩) ੩. ਸੰ. साद ਸੰਗ੍ਯਾ- ਤਬਾਹੀ. ਬਰਬਾਦੀ। ੪. ਫ਼ਾ. [شاد] ਸ਼ਾਦ. ਖ਼ੁਸ਼. ਪ੍ਰਸੰਨ. "ਖਸਮ ਨ ਪਾਏ ਸਾਦ." (ਵਾਰ ਆਸਾ) ਮਾਲਿਕ ਨੂੰ ਖ਼ੁਸ਼ ਨਹੀਂ ਪਾਉਂਦਾ। ੫. ਦੇਖੋ, ਸਅ਼ਦ.


ਦੇਖੋ, ਸਾਦਿਕ.


ਫ਼ਾ. [سادگی] ਸੰਗ੍ਯਾ- ਸਾਦਾਪਨ.


ਅ਼. [سادت] ਬਹੁ ਵਚਨ ਸਾਯਦ ਦਾ. ਸਰਦਾਰ ਲੋਕ। ੨. ਅ਼. [سعادت] ਸਆ਼ਦਤ. ਖ਼ੁਸ਼ਨਸੀਬੀ. ਨੇਕਬਖ਼ਤੀ.


ਫ਼ਾ. [سعادت مند] ਵਿ- ਨੇਕਬਖ਼ਤ. ਖ਼ੁਸ਼ਨਸੀਬ. ਭਾਗਵਾਨ.


ਸੰ. ਸੰਗ੍ਯਾ- ਬਟਣਾ. ਉਦਵਰਤਨ. "ਭੌਨ ਮੇ ਬਸਾਇ ਤਨ ਸਾਦਨ ਮਲਾਇ ਸੁਭ." (ਨਾਪ੍ਰ) ੨. ਸੰ. सादिन ਸਾਦਿਨ. ਵਿ- ਹਾਥੀ ਦਾ ਸਵਾਰ। ੩. ਘੋੜੇ ਦਾ ਸਵਾਰ। ੪. ਰਥ ਦਾ ਸਵਾਰ. "ਰਾਜ ਨ ਭਾਗ ਨ ਹੁਕਮ ਨ ਸਾਦਨ." (ਆਸਾ ਮਃ ੫) "ਰਾਜ ਮਾਲ ਸਾਦਨ ਦਰਬਾਰ." (ਭੈਰ ਮਃ ੫) ੫. ਅ਼. [سادن] ਦਰਬਾਨ. ਦ੍ਵਾਰਪਾਲ.


ਵਿ- ਸਾਦੀ ਮੁਰਾਦ ਰੱਖਣ ਵਾਲਾ. ਸਿੱਧਾ ਸਾਦਾ.


ਵਿ- ਆਦਰ ਸਹਿਤ. ਸਨਮਾਨ ਨਾਲ. "ਬੈਠਹਿ ਸਾਦਰ ਸ੍ਰੱਧਾ ਧਰਕੈ." (ਗੁਪ੍ਰਸੂ) ੨. ਦੇਖੋ, ਸਾਦਿਰ.