Meanings of Punjabi words starting from ਕ

ਸੰਗ੍ਯਾ- ਕਰਸਣ (ਵਾਹੁਣ) ਦੀ ਕ੍ਰਿਯਾ. ਹਲ ਨਾਲ ਲਕੀਰਾਂ ਕੱਢਣੀਆਂ. ਵਹਾਈ। ੨. ਗੁਡਾਈ. ਖੇਤੀ ਵਿਚ ਨਿਕੰਮੇ ਘਾਹ ਨੂੰ ਕਰ੍ਸ (ਖਿੱਚ) ਲੈਣਾ. ਗੋਡੀ. "ਬਿਖੈ ਬਿਕਾਰ ਦੁਸਟ ਕਿਰਖਾ ਕਰੇ." (ਸ੍ਰੀ ਮਃ ੧) ਵਿਕਾਰਾਂ ਨੂੰ ਪੁੱਟਕੇ ਬਾਹਰ ਸੁੱਟੇ. ਨਦੀਣਾ ਕਰੇ। ੩. ਲਕੀਰ ਖਿੱਚਣੀ. ਰੇਖੀ ਕੱਢਣੀ. "ਲੇਖਾ ਧਰਮਰਾਇ ਕੀ ਬਾਕੀ ਜਪਿ ਹਰਿ ਹਰਿ ਨਾਮ ਕਿਰਖੈ." (ਸ੍ਰੀ ਛੰਤ ਮਃ ੪) ਧਰਮਰਾਜ ਦੀ ਬਾਕੀ ਪੁਰ ਹਰਿਨਾਮ ਜਪਕੇ ਟੇਢੀ ਲੀਕ ਫੇਰੇ.


ਦੇਖੋ, ਕਿਰਖ.


ਸੰਗ੍ਯਾ- ਹੱਡੀ ਕੰਚ (ਕੱਚ) ਆਦਿਕ ਦਾ ਟੁੱਟਿਆ ਹੋਇਆ ਛੋਟਾ ਟੁਕੜਾ. "ਪਰੀ ਕਿਰਚ ਕੁਛ ਤਹਾਂ ਨਿਹਾਰੇ." (ਗੁਪ੍ਰਸੂ) ੨. ਸਿੱਧੀ ਤਲਵਾਰ. ਸੈਫ. "ਇਲਮਾਨੀਰੁ ਹਲੱਬੀ ਮਗਰਬਿ ਕਿਰਚ ਜੁਨੱਬੀ ਜਾਤੀ." (ਗੁਪ੍ਰਸੂ)


ਸੰ. ਸੰਗ੍ਯਾ- ਰੌਸ਼ਨੀ ਦੀ ਬਹੁਤ ਸੂਖਮ ਰੇਖਾ. ਅੰਸ਼ੁ. ਰਸ਼ਮਿ। ੨. ਸੂਰਜ.


ਕਿਰਣ (ਰੌਸ਼ਨੀ ਦੀ ਰੇਖਾ) ਦੇ ਧਾਰਨ ਵਾਲਾ, ਸੂਰਜ। ੨. ਚੰਦ੍ਰਮਾ. "ਦੁਤਿਯ ਦਿਵਾਕਰ ਕਿਧੌਂ ਕਿਰਣਧਰ." (ਚਰਿਤ੍ਰ ੨੬੬)


ਕਿਰਣਾਂ ਦੇ ਧਾਰਨ ਵਾਲਾ ਸੂਰਜ ਅਥਵਾ ਚੰਦ੍ਰਮਾ, ਉਸ ਦੇ ਧਾਰਨ ਵਾਲਾ ਆਕਾਸ਼, ਆਕਾਸ਼ ਵਿੱਚ ਆਧਾਰ ਲੈਣ ਵਾਲਾ ਤੀਰ. (ਸਨਾਮਾ)


ਸੰ. ਕ੍ਰੀ ਧਾਤੁ ਦਾ ਅਰਥ ਹੈ ਛੇਦਨ ਕਰਨਾ- ਨਸ੍ਟ ਹੋਣਾ- ਰੇਖਾ ਕਰਨਾ- ਫੈਂਕਣਾ- ਅਲਗ ਕਰਨਾ ਆਦਿਕ. ਇਸ ਤੋਂ ਕਿਰਣਾ ਕ੍ਰਿਯਾ ਹੈ. "ਕਲਰ ਕੇਰੀ ਕੰਧ ਜਿਉ ਅਹਿ ਨਿਸਿ ਕਿਰਿ ਢਹਿਪਾਇ." (ਸ੍ਰੀ ਮਃ ੧)