Meanings of Punjabi words starting from ਸ

ਸੰ. साध्श्य ਸੰਗ੍ਯਾ- ਸਦ੍ਰਿਸ਼ ਹੋਣ ਦਾ ਭਾਵ. ਬਰਾਬਰੀ. ਸਮਾਨਤਾ.


ਵਿ- ਸਾਦਾ. ਸਿੱਧਾ. ਕਪਟ ਰਹਿਤ। ੨. ਸੰਗ੍ਯਾ- ਸ੍ਵਾਦ. ਰਸ.


ਫ਼ਾ. [سادہ] ਸਾਦਹ. ਵਿ- ਸਾਫ਼. ਨਿਰਮਲ। ੨. ਨਿਰੋਲ. ਖਾਲਿਸ। ੩. ਮੂਰਖ. ਅਨਪੜ੍ਹ। ੪. ਸੰਗ੍ਯਾ- ਤੁਕਲਾਣੀ ਪਿੰਡ ਦਾ ਵਸਨੀਕ ਭਾਈ ਰੂਪਚੰਦ ਦਾ ਦਾਦਾ। ੫. ਬਲਖ਼ ਨਿਵਾਸੀ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਪਰਮ ਪ੍ਰੇਮੀ ਸਿੱਖ. ਦਬਿਸ੍ਤਾਨ ਮਜ਼ਾਹਬ ਦਾ ਕਰਤਾ ਲਿਖਦਾ ਹੈ ਕਿ ਸਾਦਾ ਬਲਖ਼ ਤੋਂ ਇਰਾਕ ਵੱਲ ਗੁਰੂ ਜੀ ਲਈ ਘੋੜੇ ਲੈਣ ਚੱਲਿਆ, ਉਸ ਦਾ ਲੜਕਾ ਸਖਤ ਬੀਮਾਰ ਸੀ. ਲੋਕ ਵਰਜ ਰਹੇ ਪਰ ਸਾਦੇ ਨੇ ਗੁਰੂ ਦੀ ਸੇਵਾ ਮੁੱਖ ਸਮਝੀ. ਸਾਦਾ ਅਜੇ ਇੱਕ ਮੰਜ਼ਿਲ ਹੀ ਗਿਆ ਸੀ, ਕਿ ਲੜਕਾ ਮਰ ਗਿਆ ਪਰ ਉਹ ਵਾਪਿਸ ਘਰ ਨਹੀਂ ਆਇਆ. ਇਹ ਤਿੰਨ ਘੋੜੇ ਗੁਰੂ ਜੀ ਵਾਸਤੇ ਬਹੁਤ ਉਮਦਾ ਲਿਆਇਆ, ਜੋ ਸ਼ਾਹਜਹਾਂ ਦੇ ਮਨਸਬਦਾਰ ਖ਼ਲੀਲ ਖ਼ਾਂ ਨੇ ਉਸ ਤੋਂ ਖੋਹ ਲਏ.


ਸਵਾਦ ਸੇ. ਸੁਆਦਾਂ ਨਾਲ. "ਤ੍ਰਿਪਤਿ ਨ ਆਵੈ ਬਿਖਿਆ ਸਾਦਿ." (ਰਾਮ ਮਃ ੫) ੨. ਵਿ- ਆਦਿ ਸਹਿਤ। ੩. ਸੰ ਸੰਗ੍ਯਾ- ਪਵਨ. ਪੌਣ। ੪. ਯੋਧਾ। ੫. ਰਥਵਾਹੀ.


ਉਸੇ ਦਿਨ. ਦੂਜੇ ਦਿਨ ਦੇ ਸੰਬੰਧ ਤੋਂ ਬਿਨਾ. "ਤੁਸੀਂ ਸਾ ਦਿਹਾੜੀ ਲਹੌਰ ਜਾਣਾ." (ਜਸਭਾਮ)


ਅ਼. [صدق] ਸਾਦਿਕ਼. ਵਿ- ਸਿਦਕ਼ ਰੱਖਣ ਵਾਲਾ. ਸ਼੍ਰੱਧਾਵਾਨ. "ਪੀਰ ਪੇਕਾਂਬਰ ਸਾਲਿਕ ਸਾਦਿਕ." (ਆਸਾ ਮਃ ੧) ੨. ਸੱਚਾ। ੩. ਸੰਗ੍ਯਾ- ਮੁਹ਼ੰਮਦ ਜਾਫ਼ਰ ਇਮਾਮ ਦਾ ਨਾਉਂ, ਜੋ ਸਨ ੮੩ ਹਿਜਰੀ ਵਿੱਚ ਪੈਦਾ ਹੋਇਆ ਅਤੇ ੧੪੮ ਵਿੱਚ ਮੋਇਆ.


ਅ਼. [صادر] ਸਾਦਿਰ. ਜਾਰੀ ਹੋਣ ਵਾਲਾ. ਨਿਕਲਨੇ ਵਾਲਾ। ੨. ਅ਼. [سادر] ਲਾਪਰਵਾ. ਬੇਫਿਕਰ.


ਸਾਦਾ ਦਾ ਇਸਤ੍ਰੀ ਲਿੰਗ। ੨. ਫ਼ਾ. [سعدی] ਸ਼ੈਖ ਸਅ਼ਦੀ. ਸ਼ੀਰਾਜ਼ ਨਿਵਾਸੀ ਫਾਰਸੀ ਦਾ ਪ੍ਰਸਿੱਧ ਕਵੀ. ਇਸ ਦਾ ਜਨਮ ਸਨ ੧੧੭੫ ਅਤੇ ਦੇਹਾਂਤ ਸਨ ੧੨੯੨ ਨੂੰ ਹੋਇਆ. ਇਸ ਦੀਆਂ ਲਿਖੀਆਂ ਅਨੇਕ ਕਿਤਾਬਾਂ- ਗੁਲਿਸ੍ਤਾਂ, ਬੋਸ੍ਤਾਂ, ਪੰਦਨਾਮਾ, ਆਦਿ ਜਗਤ ਪ੍ਰਸਿੱਧ ਹਨ। ੩. [شادی] ਸ਼ਾਦੀ. ਖ਼ੁਸ਼ੀ. ਆਨੰਦ। ੪. ਵਿਆਹ। ੫. ਦੇਖੋ, ਸਾਦਿ.


ਸੰਗ੍ਯਾ- ਸ੍ਵਾਦ। ੨. ਸੰ- ਸ੍ਵਾਦੁ. ਵਿ- ਰਸ ਦਾਇਕ. ਮਜ਼ੇਦਾਰ. "ਸਾਕਤ ਹਰਿਰਸ ਸਾਦੁ ਨ ਜਾਨਿਆ." (ਸੋਹਿਲਾ) ਸ੍ਵਾਦੁ ਹਰਿਰਸ ਨ ਜਾਨਿਆ.


ਸੰ. ਸ੍ਵਾਦਨ. ਸੰਗ੍ਯਾ- ਰਸ ਲੈਣਾ. ਮਜ਼ਾ ਚੱਖਣਾ. "ਜਿਹਵਾ ਸਾਦੁਨ ਫੀਕੀ ਰਸ ਬਿਨ." (ਸਾਰ ਮਃ ੧)