Meanings of Punjabi words starting from ਸ

ਸੰ. साधू ਧਾ- ਪੂਰਣ ਕਰਨਾ. ਜਿੱਤ ਪਾਉਣੀ. ਫਤੇ ਕਰਨਾ. ਯਸ਼ ਪ੍ਰਾਪਤ ਕਰਨਾ. ੨. ਸੰਗ੍ਯਾ- ਪੂਰਣਤਾ. ਕਮਾਲੀਅਤ."ਜਉ ਤੁਹਿ ਸਾਧ ਪਿਰੰਮ ਕੀ." (ਸ. ਕਬੀਰ) ੩. ਸੰ. साधु ਸਾਧੁ. ਉੱਤਮ. "ਜਾਸੁ ਜਪਤ ਹਰਿ ਹੋਵਹਿ ਸਾਧ." (ਗਉ ਅਃ ਮਃ ੫) ੪. ਸੰਤ. "ਸਾਧ ਊਪਰਿ ਜਾਈਐ ਕੁਰਬਾਨੁ." (ਸੁਖਮਨੀ) ੫. ਸਾਧਨ ਦਾ ਸੰਖੇਪ. "ਜਪ ਤਪ ਸੰਜਮ ਲੱਖ ਸਾਧ ਸਿਧਾਵਣਾ." (ਭਾਗੁ)

ਸੰਗ੍ਯਾ- ਸਾਧੁਜਨਾਂ ਦਾ ਮੇਲ. ਸਾਧੁਸੰਗਤਿ."ਪ੍ਰਭੁ ਆਰਾਧੀਐ ਮਿਲਿ ਸਾਧਸਮਾਗੈ." (ਬਿਲਾ ਮਃ ੫)

ਦੇਖੋ, ਸਾਧੁ ਸਾਧੁ.