Meanings of Punjabi words starting from ਕ

ਸੰ. कृत्रिम ਕ੍ਰਿਤ੍ਰਿਮ. ਵਿ- ਬਣਾਉਟੀ। ੨. ਕਲਪਿਤ. "ਕਿਰਤਮ ਨਾਮੁ ਕਥੇ ਤੇਰੇ ਜਿਹਵਾ." (ਮਾਰੂ ਸੋਲਹੇ ਮਃ ੫) ੩. ਬਣਾਇਆ ਹੋਇਆ. ਰਚਿਆ ਹੋਇਆ. "ਬਿਨ ਕਰਤਾਰ ਨ ਕਿਰਤਮ ਮਾਨੋ." (ਹਜਾਰੇ ੧੦)


ਸੰਗ੍ਯਾ- ਕ੍ਰਿਤ (ਕੀਤੇ ਹੋਏ) ਕਰਮਾਂ ਅਨੁਸਾਰ ਲਿਖਤ. ਕਰਮਰੇਖਾ. "ਕਿਰਤਰੇਖ ਕਰਿ ਕਰਮਿਆ." (ਬਸੰ ਅਃ ਮਃ ੫)


ਸੰਗ੍ਯਾ- ਕ੍ਰਿਤ੍ਯ. ਕਰਮ. "ਸਾਧ ਸੇਵੋ ਸਦਾ ਕਰਉ ਕਿਰਤਾਏ." (ਬਿਲਾ ਮਃ ੫)


ਅ਼. [قرطاس] ਕ਼ਿਰਤ਼ਾਸ. ਸੰਗ੍ਯਾ- ਕਾਗਜ. "ਕੁਟ ਕੁਟ ਸਣ ਕਿਰਤਾਸ ਬਣਾਇਆ." (ਭਾਗੁ)


ਸੰ. कृतार्थ ਕ੍ਰਿਤਾਰ੍‍ਥ. ਵਿ- ਜਿਸ ਦਾ ਪ੍ਰਯੋਜਨ ਪੂਰਾ ਹੋ ਗਿਆ ਹੈ. ਸਫਲ ਮਨੋਰਥ. ਕ੍ਰਿਤਕ੍ਰਿਤ੍ਯ. "ਜਪ ਹਰਿ ਕਿਰਤਾਰਥ." (ਰਾਮ ਅਃ ਮਃ ੧) "ਹਿਰਦੈ ਨਾਮੁ ਸਦਾ ਕਿਰਤਾਰਥੁ." (ਬਿਲਾ ਅਃ ਮਃ ੧)


ਸੰ. ਕ੍ਰਿਤਿ. ਸੰਗ੍ਯਾ- ਕਰਮ. ਕਰਣੀ. ਕਰਤੂਤ. "ਕਿਰਤਿ ਕਰਮ ਕੇ ਬੀਛੁੜੇ." (ਬਾਰਹਮਾਹਾ ਮਾਝ) ੨. ਮਿਹਨਤ. ਘਾਲ. "ਜਿਉ ਗੋਡਹੁ ਤਿਉ ਤੁਮ ਸੁਖ ਪਾਵਹੁ ਕਿਰਤਿ ਨ ਮੇਟਿਆਜਾਈ." (ਬਸੰ ਮਃ ੧) ਇਸ ਮਿਹਨਤ ਦਾ ਫਲ ਨਿਸਫਲ ਨਹੀਂ ਹੋਵੇਗਾ। ੩. ਕੀਰਤਿ. ਜਸ. "ਕਿਰਤਿ ਸੰਜੋਗਿ ਸਤੀ ਉਠਹੋਈ." (ਗਉ ਮਃ ੫) ਕੇਵਲ ਵਾਹ ਵਾਹ ਕਰਾਉਣ ਲਈ ਸਤੀ ਹੋ ਗਈ.


ਸੰ. ਕ੍ਰਿਤ ਕ੍ਰਿਤ੍ਯ. ਦੇਖੋ, ਕਿਰਤਾਰਥ. "ਪ੍ਰਭੁ ਕਿਰਤਿਕਿਰਤਿ ਕਰੀ." (ਸਾਰ ਮਃ ੫. ਪੜਤਾਲ)


ਵਿ- ਕ੍ਰਿਤ੍ਯ ਕਰਨ ਵਾਲਾ. ਮਿਹ਼ਨਤੀ.