Meanings of Punjabi words starting from ਦ

ਦੇਖੋ, ਦਰਿਦ੍ਰ.


ਦੇਖੋ, ਦ੍ਰਵ੍ਯ. "ਅਖੁੱਟ ਤੁੱਟ ਦ੍ਰਿਬਕੰ." (ਗ੍ਯਾਨ)


ਸੰਗ੍ਯਾ- ਦ੍ਰਵ੍ਯ ਹਰਣ ਵਾਲਾ, ਠਗ. (ਸਨਾਮਾ)


ਦੇਖੋ, ਦ੍ਰਿਢ. "ਦ੍ਰਿੜ ਭਗਤਿ ਸਚੀ ਜੀਉ." (ਗਉ ਛੰਤ ਮਃ ੩)


ਦ੍ਰਿਢ ਕੀਤੀ ਹੈ. ਦ੍ਰਿਢ ਕਰਾਈ ਹੈ. "ਧਰਮੁ ਕਰਹੁ ਖਟੁ ਕਰਮ ਦ੍ਰਿੜਈਆ." (ਬਿਲਾ ਅਃ ਮਃ ੪) ੨. ਦ੍ਰਿਢ ਕਰਨੇ ਵਾਲਾ। ੩. ਦ੍ਰਿਢ ਕਰਾਉਣ ਵਾਲਾ. "ਸਿਮ੍ਰਿਤਿ ਸਾਸਤ੍ਰ ਨਾਮੁ ਦ੍ਰਿੜਈਆ." (ਬਿਲਾ ਅਃ ਮਃ ੪)


ਸੰ. दृढता. ਸੰਗ੍ਯਾ- ਪਕਿਆਈ. ਮਜਬੂਤੀ। ੨. ਕਠੋਰਤਾ। ੩. ਸ੍‌ਥਿਰਤਾ. ਕ਼ਾਇਮੀ। ੪. ਅਟਲ ਸ਼੍ਰੱਧਾ. "ਐਸੀ ਦ੍ਰਿੜਤਾ ਤਾਕੈ ਹੋਇ." (ਗਉ ਅਃ ਮਃ ੫)


ਦੇਖੋ, ਦਿੜਵੈ ੨.


ਕ੍ਰਿ- ਦ੍ਰਿਢ ਕਰਾਉਣਾ. ਨਿਸ਼ਚੇ ਕਰਾਉਣਾ. "ਗੁਰਿ ਪੂਰੇ ਨਾਮੁ ਦ੍ਰਿੜਾਇਆ." (ਸ੍ਰੀ ਮਃ ੪. ਵਣਜਾਰਾ) "ਆਪੇ ਭਗਤਿ ਦ੍ਰਿੜਾਮੰ." (ਸੋਰ ਅਃ ਮਃ ੪)


ਦ੍ਰਿਢ ਕਰੰਤ. "ਦ੍ਰਿੜੰਤ ਨਾਮੰ ਤਜੰਤ ਲੋਭੰ." (ਸਹਸ ਮਃ ੫)


ਦੇਖੋ, ਦ੍ਰਿਢ.