Meanings of Punjabi words starting from ਪ

ਸੰ. ਪਿਸ਼ਿਤ. ਸੰਗ੍ਯਾ- ਮਾਂਸ. ਗੋਸ਼੍ਤ.


ਸੰਗ੍ਯਾ- ਪਿਸ਼ਿਤ (ਮਾਂਸ) ਅਸ਼ਨ (ਖਾਣ) ਵਾਲਾ, ਰਾਖਸ। ੨. ਮਾਂਸਾਹਾਰੀ ਜੀਵ.


ਸੰਗ੍ਯਾ- ਰਾਖਸੀ. ਜੋ ਪਿਸ਼ਿਤ (ਮਾਂਸ਼) ਖਾਂਦੀ ਹੈ. "ਪਿਸਿਤਾਸ਼ਨੀ ਆਸ ਦੁਖਦਾਈ." (ਗੁਪ੍ਰਸੂ) ੨. ਵਿ- ਮਾਂਸ ਖਾਣ ਵਾਲੀ.


ਦੇਖੋ, ਪਿਸਨ.


ਸੰਗ੍ਯਾ- ਇੱਕ ਉਡਣ ਵਾਲਾ ਭੂਰਾ ਛੋਟਾ ਜੀਵ, ਜੋ ਕਟੂਏ ਮੱਛਰ ਵਾਂਗ ਲਹੂ ਪੀਂਦਾ ਹੈ. ਇਹ ਵਿਸ਼ੇਸ ਕਰਕੇ ਨਮਦਾਰ ਅਤੇ ਠੰਢੇ ਥਾਵਾਂ ਵਿੱਚ ਹੁੰਦਾ ਹੈ. ਕੈਕ. ਬਰਗ਼ੂਸ਼. Flea.


ਕ੍ਰਿ- ਤਲਮੱਛੀ ਲਗਣੀ. ਬੇਚੈਨੀ ਹੋਣੀ. ਜਿਵੇਂ- ਪਿੱਸੂਆਂ ਦੇ ਕੱਟਣ ਤੋਂ ਤੜਫੀਦਾ ਹੈ, ਤਿਵੇਂ ਵ੍ਯਾਕੁਲ ਹੋਣਾ.


ਦੇਖੋ, ਪਸ਼ੇਮਾਨ.


ਦੇਖੋ, ਪੇਸ਼ਾਵਰ.


ਸੰ. पिशाङ्ग- ਪਿਸ਼ਾਂਗ. ਸੰਗ੍ਯਾ- ਸੁਰਖੀਮਾਇਲ ਭੂਰਾ ਰੰਗ.