Meanings of Punjabi words starting from ਮ

ਅ਼. [مُعاِلج] ਇ਼ਲਾਜ (ਉਪਾਯ) ਕਰਨ ਵਾਲਾ. ਰੋਗ ਦੇ ਦੂਰ ਕਰਨ ਦਾ ਜੋ ਯਤਨ ਕਰੇ.


ਅ਼. [مُعاوِن] ਔ਼ਨ (ਸਹਾਇਤਾ) ਦੇਣ ਵਾਲਾ. ਸਹਾਇਕ.


ਮਰਣ ਪੁਰ. ਮਰਣ ਵੇਲੇ. "ਮੁਇਆਂ ਸਾਥਿ ਨ ਜਾਈ." (ਆਸਾ ਅਃ ਮਃ ੧) ੨. ਮੋਇਆਂ ਦੀ. ਮੋਏ ਹੋਇਆਂ ਦੀ. "ਮੁਇਆਂ ਜੀਵਦਿਆਂ ਗਤਿ ਹੋਵੈ." (ਮਃ ੧. ਵਾਰ ਮਾਝ)


ਮੋਈ. ਮ੍ਰਿਤ ਭਈ (ਹੋਈ). "ਮੁਈ ਪਰੀਤਿ ਪਿਆਰੁ ਗਇਆ." (ਸ੍ਰੀ ਮਃ ੧)


ਮਰ ਗਈਸੁ. "ਵਡੀ ਥੀ ਮੁਈਆਸੁ." (ਸ. ਫਰੀਦ)


ਸੰਬੋਧਨ. ਹੇ ਮੋਈ ਹੋਈਏ! ਭਾਵ- ਅਗ੍ਯਾਨ- ਦਸ਼ਾ ਵਾਲੀਏ. "ਵਖਰੁ ਰਾਖੁ ਮੁਈਏ! (ਤੁਖਾ ਛੰਤ ਮਃ ੧) ੨. ਦੁਨੀਆਂ ਵੱਲੋਂ ਮ੍ਰਿਤ ਹੋਈਏ! "ਆਪਣੈ ਪਿਰ ਕੈ ਰੰਗਿ ਰਤੀ ਮੁਈਏ!" (ਵਡ ਛੰਤ ਮਃ ੩)


ਸੰ. मुष्. ਧਾ- ਚੁਰਾਉਣਾ, ਖੋਹਣਾ, ਤੋੜਨਾ, ਚੀਰਨਾ, ਮਾਰਣਾ, ਤੜਫਣਾ। ੨. ਸੰ. मुस्. ਧਾ ਹੁਕੜੇ ਕਰਨਾ, ਨਾਸ਼ ਕਰਨਾ.