Meanings of Punjabi words starting from ਸ

ਦੇਖੋ, ਸਾਧਸਮਾਗਮ. "ਸਾਧਸੰਗਤਿ ਉਪਜੈ ਬਿਸ੍ਵਾਸ." (ਗਉ ਥਿਤੀ ਕਬੀਰ) "ਸਾਧਸੰਗਤਿ ਕੈ ਅੰਚਲਿ ਲਾਵਹੁ." (ਜੈਤ ਮਃ ੫) ੨. ਭਾਈ ਨੰਦ ਲਾਲ ਜੀ ਨੇ ਸਿੱਖ ਧਰਮ ਦਾ ਨਾਉਂ "ਸਾਧਸੰਗ" ਲਿਖਿਆ ਹੈ. "ਹਮਚੁਨਾ ਦਰ ਮਜ਼ਹਬੇ ਈਂ ਸਾਧਸੰਗ." (ਜਿੰਦਗੀ)


ਸੰਗ੍ਯਾ- ਸਾਧੁਸੰਗਤਿ. "ਨਾਨਕ ਪ੍ਰੀਤਿ ਲਗੀ ਤਿਨ ਰਾਮ ਸਿਉ ਭੇਟਤ ਸਾਧ ਸੰਗਾਤ." (ਆਸਾ ਛੰਤ ਮਃ ੫) ੨. ਸਾਧੁ ਦੇ ਸੰਗ ਤੋਂ


ਸਾਧੁ ਸੰਗਤਿ ਦ੍ਵਾਰਾ. "ਸਾਧ ਸੰਗਿ ਸਭੁ ਦੂਖੁ ਮਿਟਾਇਆ." (ਬਿਲਾ ਮਃ ੫) "ਸਾਧ ਸੰਗਿ ਹੁਇ ਨਿਰਮਲਾ." (ਗਉ ਥਿਤੀ ਮਃ ੫)


ਸਾਧੁ ਸੰਗਤਿ ਕਰਕੇ. ਸਾਧੁ ਦੇ ਸੰਗ ਦ੍ਵਾਰਾ. "ਸਾਧ ਸੰਗੇਣ ਤਰਣੰ." (ਸਹਸ ਮਃ ੫)


ਵਿ- ਸਾਧਨਾ ਕਰਨ ਵਾਲਾ. ਅਭ੍ਯਾਸੀ। ੨. ਸਿੱਧ ਕਰਨ ਵਾਲਾ. ਸਾਬਤ ਕਰਨ ਵਾਲਾ। ੩. ਸੰਗ੍ਯਾ- ਆਪਸਤੰਬ ਦੇ ਲੇਖ ਅਨੁਸਾਰ ਪਿਤਰ ਦੇਵਤਿਆਂ ਦੀ 'ਸਾਧਕ' ਸੰਗ੍ਯਾ ਹੈ.


ਕ੍ਰਿ- ਅਭ੍ਯਾਸ ਕਰਨਾ. "ਕਹੂੰ ਜੋਗਸਾਧੀ." (ਅਕਾਲ) ਕਿਤੇ ਯੋਗਾਭ੍ਯਾਸੀ ਹੋਂ। ੨. ਸਾਬਤ ਕਰਨਾ। ੩. ਸੰਵਾਰਨਾ. ਦੁਰੁਸ੍ਤ ਕਰਨਾ. "ਧਰਤਿ ਕਾਇਆ ਸਾਧਿਕੈ ਵਿਚਿ ਦੇਇ ਕਰਤਾ ਬੀਉ." (ਵਾਰ ਆਸਾ) "ਕਾਰਜ ਸਗਲੇ ਸਾਧਹੁ." (ਸੋਰ ਮਃ ੫) ੪. ਫਤੇ ਕਰਨਾ. "ਸਗਲ ਦੂਤ ਉਨਿ ਸਾਧੇ ਜੀਉ." (ਮਾਝ ਮਃ ੫) ੫. ਅਧੀਨ ਕਰਨਾ. "ਹਰਿ ਅਹੰਕਾਰੀਆਂ ਮਾਰਿ ਨਿਵਾਏ ਮਨਮੁਖ ਮੂੜ ਸਾਧਿਆ." (ਵਾਰ ਸ੍ਰੀ ਮਃ ੪) ੬. ਅਮਲ ਵਿੱਚ ਲਿਆਉਣਾ. "ਨਾ ਹਮ ਗੁਣ, ਨ ਸੇਵਾ ਸਾਧੀ." (ਮਾਰੂ ਸੋਲਹੇ ਮਃ ੩)


ਸੰਗ੍ਯਾ- ਸਾਧਨ ਦੀ ਸਾਮਗ੍ਰੀ। ੨. ਨਿਮਿੱਤ ਕਾਰਣ. ਜੈਸੇ ਰੋਟੀ ਦਾ ਸਾਧਨ ਅਗਨੀ, ਅੰਨ ਆਦਿ। ੩. ਯਤਨ. ਕੋਸ਼ਿਸ਼। ੪. ਸੰਦ. ਔਜ਼ਾਰ. "ਕਾਰੀਗਰ ਨਿਜ ਸਾਧਨ ਸਾਰੇ." (ਗੁਪ੍ਰਸੂ) ੫. ਗੁਰੁਬਾਣੀ ਵਿੱਚ ਸਾਧ੍ਵੀ ਲਈ ਸਾਧਨ ਸ਼ਬਦ ਅਨੇਕ ਥਾਂ ਵਰਤਿਆ ਹੈ. "ਸਾਧਨ ਬਿਨਉ ਕਰੈ." (ਤੁਖਾ ਬਾਰਹਮਾਹ) ਦੇਖੋ, ਸਾਧ੍ਵੀ.


ਦੇਖੋ, ਸਾਧਣਾ ਅਤੇ ਸਾਧਨ