Meanings of Punjabi words starting from ਕ

ਦੇਖੋ, ਕਿਰਤ. "ਨਕਿ ਨਥ ਖਸਮ ਹਥ ਕਿਰਤੁ ਧਕੇ ਦੇ." (ਵਾਰ ਸੋਰ ਮਃ ੨) ੨. ਦੇਖੋ, ਕ੍ਰਤੁ। ੩. ਕ੍ਰਿਤ੍ਯ. ਕਰਮ ੪. ਕ੍ਰਿਤ. ਕੀਤਾ ਹੋਇਆ. ਭਾਵ- ਕ੍ਰਿਤੋਪਕਾਰ. ਉਪਕਾਰ ਕੀਤਾ ਹੋਇਆ. "ਮਾਊ ਪੀਊ ਕਿਰਤੁ ਗਵਾਇਨਿ." (ਵਾਰ ਮਾਜ ਮਃ ੧)


ਫ਼ਾ. [کردگار] ਕਰਤਾਰ. ਪਾਰਬ੍ਰਹਮ.


ਫ਼ਾ. [کِردار] ਸੰਗ੍ਯਾ- ਕਰਮ। ੨. ਅ਼ਮਲ. ਅਭ੍ਯਾਸ. "ਕਾਇਆ ਕਿਰਦਾਰ." (ਮਾਰੂ ਸੋਲਹੇ ਮਃ ੫) ਦੇਹ ਨੂੰ ਅ਼ਮਲਾਂ ਵਾਲੀ ਕਰੋ। ੩. ਦੇਖੋ, ਕ੍ਰਿਦਰ.


ਦੇਖੋ, ਕਿਰਣ.


ਦੇਖੋ, ਕਿਰਣਾ.


ਦੇਖੋ, ਕ੍ਰਿਪਛੇ.


ਸੰ. कृपण ਕ੍ਰਿਪਣ. ਸੰਗ੍ਯਾ- ਕੰਜੂਸ. ਸੂਮ. "ਕਿਰਪਨ ਲੋਭ ਪਿਆਰ." (ਸ੍ਰੀ ਅਃ ਮਃ ੫) "ਕਿਰਪਨ ਤਨ ਮਨ ਕਿਲਬਿਖ ਭਰੇ." (ਟੋਢੀ ਮਃ ੫) ਦੇਖੋ, ਕ੍ਰਿਪਣ.


ਸੰ. कृपा ਕ੍ਰਿਪਾ. ਸੰਗ੍ਯਾ- ਮਿਹਰਬਾਨੀ. ਦਯਾ. "ਕਿਰਪਾ ਕੀਜੈ ਸਾ ਮਤਿ ਦੀਜੈ." (ਸੂਹੀ ਛੰਤ ਮਃ ੫)


ਵਿ- ਕ੍ਰਿਪਾਵਾਨ. ਕ੍ਰਿਪਾਯਨ. ਕ੍ਰਿਪਾਲੁ. "ਮੋਹਨ ਦੀਨਕਿਰਪਾਈ." (ਮਾਰੂ ਮਃ ੫) "ਤਉ ਮਿਲਿਓ ਜਉ ਕਿਰਪਾਈ." (ਕਾਨ ਮਃ ੫) "ਭਗਤਵਛਲੁ ਕਿਰਪਾਏ." (ਬਿਲਾ ਮਃ ੫)


ਸੰ. कृपाशय ਕ੍ਰਿਪਾਸ਼ਯ. ਵਿ- ਕ੍ਰਿਪਾ ਦਾ ਅਸਥਾਨ. ਕ੍ਰਿਪਾ ਰਹਿੰਦੀ ਹੈ ਜਿਸ ਵਿੱਚ. "ਪ੍ਰਭੁ ਕ੍ਰਿਪਾ ਕਰੀ ਕਿਰਪਾਸ." (ਕਾਨ ਮਃ ੪)