ਦੇਖੋ, ਬਨਖੰਡੀ.
nan
ਸੰ. ਵਿ- ਸਾਧੁ ਆਚਾਰ (ਨੇਕ ਚਲਨ) ਵਾਲੀ। ੨. ਸੰਗ੍ਯਾ- ਪਤਿਵ੍ਰਤਾ ਇਸਤ੍ਰੀ. "ਸਾਧ੍ਵੀ ਪਾਇ ਕਾਲ ਬਹੁ ਕਾਲੂ." (ਨਾਪ੍ਰ) ੩. ਭਾਰਯਾ. ਵਹੁਟੀ। ੪. ਸਾਧਣੀ.
ਵਿ- ਸ- ਆਧਾਰ. ਆਸ਼੍ਰਯ (ਆਸਰੇ) ਸਹਿਤ. "ਮੰਨੈ ਪਰਵਾਰੈ ਸਾਧਾਰੁ." (ਜਪੁ) "ਦੇਖਤ ਦਰਸਨ ਮਨ ਸਾਧਾਰੈ." (ਸ੍ਰੀ ਮਃ ੫) "ਮੋਹਨ ਲਾਲ ਅਨੂਪ ਸਰਬ ਸਾਧਾਰੀਆ." (ਗਉ ਅਃ ਮਃ ੫) "ਸਬਦ ਅਭਿ ਸਾਧਾਰਏ." (ਆਸਾ ਛੰਤ ਮਃ ੧) ੨. ਆਧਾਰ ਨਾਮ ਸੰਸਕ੍ਰਿਤ ਵਿੱਚ ਆਲਬਾਲ ਦਾ ਹੈ ਜੋ ਬੂਟੇ ਦੇ ਚਾਰੇ ਪਾਸੇ ਜਲ ਠਹਿਰਾਉਣ ਨੂੰ ਕਰੀਦਾ ਹੈ. ਸ- ਆਧਾਰ. ਆਲ ਬਾਲ ਸਹਿਤ. "ਸੂਕਾ ਮਨ ਸਾਧਾਰੈ." (ਸੋਰ ਮਃ ੫) ੩. ਦੇਖੋ, ਸਧਾਰ.
ਵਿ- ਆਧਾਰ ਸਹਿਤ ਕਰਨ ਵਾਲਾ. ਆਸਰਾ ਦੇਣ ਵਾਲਾ. "ਪਿਰ ਤੈਡਾ ਮਨ ਸਾਧਾਰਣ." (ਵਾਰ ਰਾਮ ੨. ਮਃ ੫) ੨. ਸੰ. ਸਮਾਨ. ਬਰਾਬਰ। ੩. ਆਮ. ਜੋ ਖ਼ਾਸ ਨਹੀਂ। ੪. ਮਾਮੂਲੀ। ੫. ਸਭ ਦਾ ਸਾਂਝਾ। ੬. ਗੋਇੰਦਵਾਲ ਦਾ ਵਸਨੀਕ ਇੱਕ ਲੁਹਾਰ, ਜੋ ਗੁਰੂ ਅਮਰ ਦਾਸ ਜੀ ਦਾ ਸਿੱਖ ਹੋ ਕੇ ਗੁਰੁਮੁਖ ਪਦਵੀ ਦਾ ਅਧਿਕਾਰੀ ਹੋਇਆ. ਇਸ ਨੇ ਬਾਉਲੀ ਸਾਹਿਬ ਦੇ ਜਲ ਅੰਦਰ ਗੁਪਤ ਰਹਿਣ ਵਾਲੀ ਕਾਠ ਦੀ ਪੌੜੀ ਬਣਾਈ ਸੀ. ਇਸ ਦਾ ਸੇਵਾ ਅਤੇ ਭਗਤੀ ਤੋਂ ਪ੍ਰਸੰਨ ਹੋ ਕੇ ਗੁਰੂ ਸਾਹਿਬ ਨੇ ਇਸ ਨੂੰ ਪ੍ਰਚਾਰਕ ਦੀ ਮੰਜੀ ਬਖ਼ਸ਼ੀ। ੭. ਦੇਖੋ, ਸਾਧਾਰਨ ੨.
ਸੰਗ੍ਯਾ- ਉਹ ਧਰਮ, ਜੋ ਸਭ ਲਈ ਸਾਂਝਾ ਹੈ. ਸਾਂਝਾ ਧਰਮ. ਜੈਸੇ- ਸਚ ਬੋਲਣਾ, ਪਰੇਮ ਕਰਨਾ, ਉਪਕਾਰ ਕਰਨਾ ਆਦਿ। ੨. ਦੇਖੋ, ਉਪਮਾ.
ਦੇਖੋ, ਸਾਧਾਰਣ। ੨. ਮੈਹਿਤਪੁਰ (ਜਿਲਾ ਜਲੰਧਰ) ਦਾ ਵਸਨੀਕ ਇੱਕ ਤਖਾਣ, ਜੋ ਗੁਰੂ ਅੰਗਦ ਸਾਹਿਬ ਦਾ ਸਿੱਖ ਹੋਇਆ. ਇਹ ਪ੍ਰਚਾਰ ਦੀ ਸੇਵਾ ਭੀ ਕਰਦਾ ਸੀ. ਸਾਧਾਰਨ ਗੁਰੂ ਅਰਜਨ ਸਾਹਿਬ ਦੇ ਦਰਬਾਰ ਵਿੱਚ ਭੀ ਹਾਜਿਰ ਰਿਹਾ ਹੈ.
ਦੇਖੋ, ਸਾਧਾਰ.
ਸਾਧਨਾ ਕਰਕੇ. ਸਾਧਨਾ ਦ੍ਵਾਰਾ. ਦੇਖੋ, ਉਨਮਾਨੁ। ੨. ਦੇਖੋ, ਸਾਧ੍ਯ। ੩. ਸੁਧਾਰ ਲੈ. "ਸਾਧ ਸੰਗਿ ਮਿਲਿ ਦੁਇ ਕੁਲ ਸਾਧਿ." (ਗਉ ਮਃ ੫)
ਦੇਖੋ, ਸਾਧਕ. "ਸਾਧਿਕ ਸਿਧ ਸਗਲ ਕੀ ਪਿਆਰੀ." (ਸਾਰ ਮਃ ੫)
ਸਾਧਕ ਦਾ ਇਸਤ੍ਰੀ ਲਿੰਗ.
nan