Meanings of Punjabi words starting from ਕ

ਸੰ. ਕ੍ਰਿਪਾਨਿਧਿ. ਕ੍ਰਿਪਾਬ੍‌ਧਿ. ਕ੍ਰਿਪਾ ਦਾ ਖ਼ਜ਼ਾਨਾ. ਕ੍ਰਿਪਾ ਦੀ ਹੱਦ. ਕ੍ਰਿਪਾ ਦਾ ਸਮੁੰਦਰ. "ਹੋ ਹੋ ਗੁਰੁ ਕਿਰਪਾਧਿ." (ਕਾਨ ਮਃ ੫)


ਦੇਖੋ, ਕ੍ਰਿਪਾਣ। ੨. ਵਿ- ਕ੍ਰਿਪਾਯਨ. ਕ੍ਰਿਪਾ ਦਾ ਘਰ. ਦਯਾ ਦਾ ਨਿਵਾਸ। ੩. ਕ੍ਰਿਪਾਵਾਨ. "ਹਰਿ ਹੋ ਹੋ ਕਿਰਪਾਨ." (ਕਾਨ ਮਃ ੪. ਪੜਤਾਲ)


ਕ੍ਰਿਪਾ ਦਾ ਦਰਿਆ. "ਦੀਜੈ ਸਾਧੁ ਸੰਗਤਿ ਕਿਰਪਾਨਦ." (ਸਾਰ ਮਃ ੫) ਹੇ ਕ੍ਰਿਪਾਸਿੰਧੁ!


ਦੇਖੋ, ਕਿਰਪਾਨ। ੨. ਕ੍ਰਿਪਾਨ ਨਾਲ। ੩. ਕ੍ਰਿਪਾ ਤੋਂ. ਰਹਮ ਨਾਲ. "ਮਿਲੀਐ ਗੁਰਕਿਰਪਾਨਿ." (ਆਸਾ ਮਃ ੫)


ਸੰ. ਕ੍ਰਿਪਾਨਿਧਿ. ਕ੍ਰਿਪਾ ਦਾ ਖ਼ਜ਼ਾਨਾ। ੨. ਕ੍ਰਿਪਾ ਦਾ ਸਮੁੰਦਰ. "ਕਿਰਪਾਨਿਧਿ ਪ੍ਰਭੁ ਦੀਨਦਇਆਲਾ." (ਬਿਲਾ ਮਃ ੫)