Meanings of Punjabi words starting from ਪ

ਸੰਗ੍ਯਾ- ਅੰਬ, ਜੋ ਕੋਕਿਲ ਨੂੰ ਪਿਆਰਾ ਹੈ। ੨. ਵਸੰਤ ਦਾ ਸਮਾਂ. ਬਹਾਰ.


ਵਿ- ਪਿਕ (ਕੋਕਿਲ) ਜੇਹੀ ਹੈ ਜਿਸ ਦੀ ਬਾਣੀ. ਕੋਕਿਲ ਜੇਹੇ ਮਿੱਠੇ ਵਾਕ ਬੋਲਣ ਵਾਲੀ. "ਰੂਪਰਾਸਿ ਸੁੰਦਰ ਪਿਕਬੈਣੀ." (ਰਾਮਾਵ)


ਫ਼ਾ. [پیغمبر] ਪੈਗ਼ੰਬਰ. ਸੰਗ੍ਯਾ- ਪੈਗ਼ਾਮ (ਸੁਨੇਹਾ) ਲੈ ਜਾਣ ਵਾਲਾ. ਜੋ ਈਸ਼੍ਵਰ ਦਾ ਹੁਕਮ ਲੋਕਾਂ ਪਾਸ ਲਿਆਵੇ. "ਪੀਰ ਪਿਕਾਬਰ ਸੇਖ." (ਵਾਰ ਗੂਜ ੨. ਮਃ ੫)


ਦੇਖੋ, ਪਿਕਾਂਬਰ. "ਪੀਰ ਔ ਪਿਕਾਂਬ੍ਰ ਕੇਤੇ." (ਅਕਾਲ)


ਪ੍ਰੇਕ੍ਸ਼੍‍ਣ. ਦੇਖੋ, ਪੇਖਣ.


ਸੰਗ੍ਯਾ- ਦੇਖਾਦੇਖੀ. ਇੱਕ ਨੂੰ ਕਰਦੇ ਦੇਖ ਕੇ ਆਪ ਭੀ ਉਸੇ ਤਰਾਂ ਕਰਨ ਦੀ ਕ੍ਰਿਯਾ. ਭੇਡਚਾਲ. "ਪਿਖਾਪਿਖੀ ਤਿਸ ਢਿਗ ਚਲ ਜਾਵੈਂ." (ਗੁਪ੍ਰਸੂ)