Meanings of Punjabi words starting from ਸ

ਸਿੱਧ ਕੀਤੀ. ਸਿਰੇ ਚਾੜ੍ਹੀ. "ਅਬਿਦਿਆ ਸਾਧੀ." (ਸਾਰ ਪਰਮਾਨੰਦ) ੨. ਸਾਧੀਂ. ਸਾਧਾਂ ਨੇ. "ਚਖਿ ਸਾਧੀ ਡਿਠਾ." (ਵਾਰ ਗਉ ੨. ਮਃ ੫)


ਦੇਖੋ, ਸਾਧਣਾ. ੨. ਜਿੱਤੀਏ. "ਭਰਮੁ ਮੋਹ ਭਉ ਸਾਧੀਐ." (ਗਉ ਮਃ ੫)


ਵਿ- ਜੋ ਪਰਾਏ ਕਾਰਜ ਨੂੰ ਸਿੱਧ ਕਰੇ. ਉਪਕਾਰੀ। ੨. ਉੱਤਮ. ਸ਼੍ਰੇਸ੍ਠ. ਭਲਾ. ਨੇਕ। ੩. ਮਨੋਹਰ. ਸੁੰਦਰ। ੪. ਕੁਲੀਨ। ੫. ਯੋਗ੍ਯ. ਲਾਇਕ। ੬. ਸੰਗ੍ਯਾ- ਗੁਰੁ ਨਾਨਕ ਦੇਵ. "ਉਤਮ ਸਲੋਕ ਸਾਧੁ ਕੇ ਬਚਨ." (ਸੁਖਮਨੀ) ੭. ਵ੍ਯ- ਧਨ੍ਯ. ਵਾਹਵਾ. ਸ਼ਾਬਾਸ਼। ੮. ਸੰ. ਦੇਖੋ, ਸਾਧ੍ਯ.


ਸੰ. ਦੇਖੋ, ਸਾਧੁ ੭. ਧਨ੍ਯ ਧਨ੍ਯ "ਸਾਧੁ ਸਾਧੁ ਮੁਖ ਤੇ ਕਹਹਿ." (ਬਿਲਾ ਮਃ ੫) ੨. ਵਾਹ ਵਾਹ। ੩. ਸ਼ਾਬਾਸ਼.


ਸੰਗ੍ਯਾ- ਸਾਧੁਪਨ. ਭਲਾਈ. ਨੇਕੀ. ਉੱਤਮਤਾ. ਯੋਗ੍ਯਤਾ.


ਦੇਖੋ, ਬਨਖੰਡੀ.


ਦੇਖੋ, ਸਾਧੁ. "ਸਾਧੂ ਸੰਗਿ ਉਧਾਰੁ ਭਏ ਨਿਕਾਣਿਆ." (ਮਃ ੫. ਵਾਰ ਮਲਾ) ੨. ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਜਵਾਈ, ਬੀਬੀ ਬੀਰੋ ਜੀ ਦਾ ਪਤਿ. ਦੇਖੋ, ਬੀਰੋ ਬੀਬੀ। ੩. ਸਾਦੇ ਦਾ ਪੁਤ੍ਰ ਅਤੇ ਭਾਈ ਰੂਪਚੰਦ ਜੀ ਦਾ ਪਿਤਾ.


ਆਤਮਗ੍ਯਾਨੀ ਅਤੇ ਆ਼ਮਿਲ ਉਸਤਾਦ. "ਸਾਧੂ ਸਤਿਗੁਰੂ ਜੇ ਮਿਲੈ, ਤਾ ਪਾਈਐ ਗੁਣੀਨਿਧਾਨੁ." (ਸ੍ਰੀ ਮਃ ੧)


ਵਿ- ਉੱਤਮ (ਸਾਧੁ) ਸੰਤ। ੨. ਉਪਕਾਰੀ ਸਾਧੁ. "ਸਾਧੂ ਸਾਧ ਸਰਨਿ ਮਿਲਿ." (ਕਲਿ ਅਃ ਮਃ ੪)


ਦੇਖੋ, ਸੁਮੇਰ ਸਿੰਘ। ੨. ਗਿੜਵੜੀ ਨਿਵਾਸੀ ਸੰਤ ਸਾਧੂ ਸਿੰਘ ਜੀ. ਇਨ੍ਹਾਂ ਦਾ ਜਨਮ ਪਿੰਡ ਸਰਲੀ (ਜਿਲਾ ਅਮ੍ਰਿਤਸਰ) ਵਿੱਚ ਸੰਮਤ ੧੮੯੭ ਨੂੰ ਹੋਇਆ. ਪਿਤਾ ਦਾ ਨਾਉਂ ਸੋਭਾ ਸਿੰਘ ਅਤੇ ਮਾਤਾ ਦੇਵੀ ਸੀ. ਪੰਡਿਤ ਗੁਲਾਬ ਸਿੰਘ ਜੀ ਗਿੜਵੜੀ (ਜਿਲਾ ਹੁਸ਼ਿਆਰਪੁਰ) ਨਿਵਾਸੀ ਦੇ ਚੇਲੇ ਹੋਏ. ਇਹ ਸੰਸਕ੍ਰਿਤ ਅਤੇ ਹਿੰਦੀ ਦੇ ਪੰਡਿਤ ਅਰ ਗੁਰੁਬਾਣੀ ਦੇ ਖੋਜੀ ਸਨ. ਸਾਧੂ ਸਿੰਘ ਜੀ ਨੇ "ਗੁਰੁਸਿਖ੍ਯਾ ਪ੍ਰਭਾਕਾਰ" ਅਤੇ "ਸ਼੍ਰੀਮੁਖਵਾਕ੍ਯ ਸਿੱਧਾਂਤ ਜ੍ਯੋਤਿ" ਆਦਿ ਕਈ ਗ੍ਰੰਥ ਲਿਖੇ ਹਨ. ਆਪ ਦੀ ਕਵਿਤਾ ਇਹ ਹੈ-#ਸਵੈਯਾ#ਆਦਿ ਅਨਾਦਿ ਅਗਾਧ ਅਬਾਧ#ਅਲੇਖ ਅਭੇਖ ਅਰੇਖ ਅਨਾਮੈ,#ਜੋ ਸਭ ਰੂਪ ਪਰੇ ਸਭ ਸੇ#ਸਭ ਮੈ ਸਮਰੂਪ ਨਹੀ ਕਛੁ ਵਾਮੈ,#ਸੋ ਗੁਰੁ ਨਾਨਕ ਲੌ ਦਸ ਰੂਪ#ਸੁਧਾਰਿ ਉਧਾਰਿ ਕਰੀ ਵਸੁਧਾ ਮੈ,#ਤਾਂ ਪਦ ਮੰਜੁਲ ਪੈ ਕਰਿ ਅੰਜਲਿ#ਦੰਡ ਸਮਾਨ ਕਰੂੰ ਪਰਣਾਮੈ.#ਕਬਿੱਤ#ਅਜ ਜੋ ਅਜਾਦਿ ਪ੍ਰਜ ਪ੍ਰਜਾ ਕੋਪਰਾਜ ਕਰੈ#ਪਰਜਾ ਤੋ ਪ੍ਰਜਾਤਿ ਨਾਹਿ ਪ੍ਰਜਾਹੀ ਪ੍ਰਜਾਤਿ ਵਰ,#ਹਰਿ ਹੀ ਜੋ ਹਰਿ ਹੋਇ ਹਰਨ ਅਹਾਰ ਪ੍ਰਦ#ਹੇਰਿ ਹਾਰੇ ਹਰਿ ਕੋ ਸੋ ਹੇਰਿਓ ਨ ਜਾਇ ਪਰ,#ਭਵਿ ਭਾਵਾਭਾਵ ਕੋ ਵਿਭਾਤਿ ਜੋ ਭਵਾਦਿ ਭਵ#ਭਵਿ ਭਵ ਭਵਿ ਪੁਨ ਭਵ ਕੋ ਪ੍ਰਭਵ ਕਰ,#ਸੋਈ ਗੁਰੂ ਰੂਪ ਧਰਿ ਤਮ ਜੈਸੇ ਹਰੇ ਹਰਿ#ਹਰੇ ਭਵਬੰਧਨ ਮੇ ਬੰਧ ਕੈਸੇ ਆਗ ਹਰ. ਸੰਤ ਸਾਧੂ ਸਿੰਘ ਜੀ ਦਾ ਦੇਹਾਂਤ ਸੰਮਤ ੧੯੬੪ ਵਿੱਚ ਗਿੜਵੜੀ ਹੋਇਆ। ੩. ਦੇਖੋ, ਕਪੂਰਥਲਾ.