Meanings of Punjabi words starting from ਅ

ਅਸਾਧ੍ਯ. ਦੇਖੋ, ਅਸਾਧ.


ਸੰ. ਵਿ- ਜੋ ਸਾਧੁ (ਭਲਾ) ਨਹੀਂ, ਬੁਰਾ. ਲੁੱਚਾ. ਖੋਟਾ. ਦੁਸ੍ਟ.


ਅ਼. [اِحسان] ਇਹ਼ਸਾਨ. ਸੰ. ਉਪਕਾਰ. ਨੇਕੀ. ਭਲਿਆਈ। ੨. ਕ੍ਰਿਪਾ। ੩. ਫ਼ਾ. [آسان] ਆਸਾਨ ਵਿ- ਸੁਗਮ. ਸੁਖਾਲਾ. ਸੌਖਾ.


ਫ਼ਾ. [اِحسانمند] ਇਹ਼ਸਾਨਮੰਦ. ਵਿ- ਕ੍ਰਿਤਗ੍ਯ. ਉਪਕਾਰ ਮੰਨਣ ਵਾਲਾ.


ਅ਼. [اسامی] ਸੰਗ੍ਯਾ- ਇਸਮ ਦਾ ਬਹੁ ਵਚਨ. ਅਸਮਾ, ਉਸ ਦਾ ਬਹੁ ਵਚਨ ਅਸਾਮੀ। ੨. ਅਹੁਦਾ. ਪਦਵੀ. ਅਧਿਕਾਰ। ੩. ਕਿਰਾਇਆ ਅਥਵਾ ਮੁਆਮਲਾ ਅਦਾ ਕਰਨ ਵਾਲਾ। ੪. ਮੁਕੱ਼ਦਮੇ ਵਿੱਚ ਪੱਖ ਲੈਣ ਵਾਲਾ. ਫ਼ਰੀਕ਼ ਮੁਕ਼ੱਦਮਾ.