ਸੰ. ਸੰਗ੍ਯਾ- ਖੈਰ ਦਾ ਬਿਰਛ. ਕੈਥ. L. Acacia Catechu । ੨. ਇੰਦ੍ਰ। ੩. ਚੰਦ੍ਰਮਾ.
nan
ਕ੍ਰਿ- ਖੇਦਣਾ. ਧਕੇਲਣਾ। ੨. ਤਾਕੁਬ (ਪਿੱਛਾ) ਕਰਕੇ ਦੌੜਾਉਣਾ. "ਬਹੁਤ ਕੋਸ ਤਿਹ ਮ੍ਰਿਗਹਿ ਖਦੇਰਾ." (ਚਰਿਤ੍ਰ ੩੪੪)
ਦੇਖੋ, ਖਤੰਗ ੪. ਅਤੇ ੫.
ਖਤੰਗ ਵਾਲੀ. ਤੀਰ ਕਮਾਨ ਧਾਰਨ ਵਾਲੀ.
nan
nan
ਸੰ. खन ਧਾ ਪਾੜਨਾ. ਖੋਦਣਾ. ਖੁਣਨਾ. ਪੁੱਟਣਾ। ੨. ਸੰਗ੍ਯਾ- ਖੰਡ. ਟੂਕ. "ਹਉ ਤਿਸੁ ਵਿਟਹੁ ਖਨ ਖੰਨੀਐ." (ਮਾਰੂ ਮਃ ੪) ਮੈ ਉਸ ਤੋਂ ਖੰਡ ਖੰਡ, ਭਾਵ-. ਕੁਰਬਾਨ ਹੋਂਦਾ ਹਾਂ। ੩. ਫ਼ਾ. ਖ਼ਨ. ਘਰ. ਖ਼ਾਨਹ ਦਾ ਸੰਖੇਪ। ੪. ਮੰਜ਼ਿਲ. ਛਤਾਉ ਦਾ ਦਰਜਾ. ਇਸੇ ਤੋਂ ਪੰਜਾਬੀ 'ਖਣ' ਹੈ.
ਸੰ. ਵਿ- ਖੋਦਣ (ਪੁੱਟਣ) ਵਾਲਾ। ੨. ਸੰਗ੍ਯਾ- ਚੂਹਾ। ੩. ਸੰਨ੍ਹ ਲਾਉਣ ਵਾਲਾ ਚੋਰ.