Meanings of Punjabi words starting from ਗ

ਦਮਸਗ੍ਰੰਥ ਵਿੱਚ ਇਹ ਸ਼ਕਟਾਸੁਰ ਦਾ ਹੀ ਨਾਉਂ, ਆਇਆ ਹੈ. "ਬਕਈ ਬਕ ਔਰ ਗਡਾਰ ਤ੍ਰਿਣਾਵਤ." ਕ੍ਰਿਸਨਾਵ) ਵਕੀ (ਪੂਤਨਾ), ਵਕਦੈਤ, ਸ਼ਕਟਾਸੁਰ ਅਤੇ ਤ੍ਰਿਣਾਵਰਤ ੨. ਡਿੰਗ. ਗੱਡੇ ਦਾ ਰਾਹ. ਪਹਾ.


ਦੇਖੋ, ਗਡਬਡ "ਹੋਇ ਗਡਾਵਡ ਜੁੱਧ ਮਚਾਇਆ." (ਭਾਗੁ)


ਸੰਗ੍ਯਾ- ਦ੍ਰਿੜ੍ਹਧਾਰਣਾ ੨. ਵਿ- ਗਾਢ. ਦ੍ਰਿੜ੍ਹ. ਪੱਕਾ. "ਸੋ ਨਿਬਾਹੂ ਗਡਿ, ਜੋ ਚਲਾਊ ਨ ਥੀਐ." (ਵਾਰ ਮਾਰੂ ੨. ਮਃ ੫. ) ੩. ਸੰ. ਪੈਯਲ ਬੈਲ. ਕੰਮ ਦੇ ਭੈ ਕਰਕੇ ਲੇਟਣਵਾਲੀ ਬੈਲ। ੪. ਕ੍ਰਿ. ਵਿ- ਗੱਡਕੇ. ਗਾਡਕਰ.


ਦ੍ਰਿੜ੍ਹ ਕਰਕੇ ਧਸਾਇਆ. ਠੋਕਿਆ। ੨. ਮਿਲਾਇਆ. ਸੰਬੰਧਿਤ ਹੋਇਆ. "ਪਾਪੀ ਸਿਉ ਤਨੁ ਗਡਿਆ." (ਵਾਰ ਆਸਾ) ਪਾਪੀ ਤਨੁ ਸਿਉ ਗਡਿਆ.


ਦੇਖੋ, ਗੱਡੀ.


ਸੰਗ੍ਯਾ- ਸ਼ਕਟ. ਸ਼ਕਟੀ. ਦੋ ਪਹੀਆਂ ਦਾ ਛਕੜਾ, ਜੋ ਬੋਝ ਲੱਦਣ ਲਈ ਹੁੰਦਾ ਹੈ. ਛੋਟੀ ਗਾਡੀ (ਗਾੜੀ) ਸਵਾਰੀ ਦੇ ਕੰਮ ਭੀ ਆਉਂਦੀ ਹੈ, ਅਤੇ ਕਈ ਤਰਾਂ ਦੀ ਹੁੰਦੀ ਹੈ. ਹਣ ਇਹ ਪਦ ਪਹੀਏਦਾਰ ਸਵਾਰੀ ਲਈ ਆਮ ਵਰਤੀਦਾ ਹੈ.


ਸੰਗ੍ਯਾ- ਗਾੜੀ. ਗੱਡੀ. ਬਹਿਲੀ. "ਪੰਚ ਬੈਲ ਗਡੀਆ ਦੇਹ ਧਾਰੀ." (ਰਾਮ ਮਃ ੧) ਬੈਲ ਗ੍ਯਾਨਇੰਦ੍ਰੀਆਂ ਹਨ.


ਸੰਗ੍ਯਾ- ਬਾਲਕਾਂ ਦੇ ਖੇਡਣ ਦਾ ਛੋਟਾ ਗੱਡਾ। ੨. ਰੇੜ੍ਹਾ, ਜਿਸ ਦਾ ਸਹਾਰਾ ਲੈ ਕੇ ਬੱਚੇ ਤੁਰਣਾ ਸਿਖਦੇ ਹਨ. "ਰਾਹ ਸਿਖਾਵਨ ਕਾਜ ਗਡੀਹਰ." (ਕ੍ਰਿਸਨਾਵ).


ਸੰ. गाणिडव ਗਾਂਡਿਵ. ਸੰਗ੍ਯਾ- ਗੱਠਾਂ ਵਾਲਾ ਧਨੁਖ. ਬਾਂਸ ਦੀ ਬਣੀ ਹੋਈ ਕਮਾਣ। ੨. ਕਮਾਣ. ਸ਼ਰਾਸਨ. ਧਨੁਖ. "ਅਹਿਨਿਸ ਰਹੈ ਗਡੀਰ ਚੜਾਇ." (ਰਤਨਮਾਲਾ ਬੰਨੋ) ਭਾਵ- ਕਾਮਾਦਿਕ ਵਿਕਾਰਾਂ ਦਾ ਸ਼ਿਕਾਰ ਕਰਨ ਲਈ ਜੋ ਸਦਾ ਧਨੁਖ ਚੜ੍ਹਾਕੇ ਰਖਦਾ ਹੈ.