Meanings of Punjabi words starting from ਚ

ਕ੍ਰਿ- ਪਾਟਣਾ. ਚਟਪਟ ਸ਼ਬਦ ਕਰਨਾ। ੨. ਪਟਕਣਾ. ਪਛਾੜਨਾ. "ਛਿਤਿ ਪੈ ਚਟਕੇ ਚਟਕੀਲੇ." (ਚਰਿਤ੍ਰ ੧)੩ ਉਤਰਨਾ.


ਸੰਗ੍ਯਾ- ਸੁਆਦ. ਚਸਕਾ। ੨. ਚਟ ਚਟ ਸ਼ਬਦ. ਚਿਰੜਾਟ। ੩. ਸੰ. ਚਿੜੀ. ਚਟਕ ਦੀ ਮਦੀਨ.


ਵਿ- ਚਮਕਦਾਰ। ੨. ਚਾਲਾਕ. ਦੇਖੋ, ਚਟਕਨਾ ੨। ੩. ਸ਼ੋਭਾ ਵਾਲਾ। ੪. ਖਿੜਿਆ ਹੋਇਆ. "ਉਪਬਨ ਮੇ ਗੁਲਾਬ ਚਟਕੀਲੇ." (ਗੁਪ੍ਰਸੂ)