Meanings of Punjabi words starting from ਛ

ਕ੍ਰਿ- ਛੜਨਾ. ਕੁਚਲਣਾ. ਦਰੜਨਾ. "ਤੁਹ ਮੂਸਲਹਿ ਛਰਾਇਆ." (ਟੋਡੀ ਮਃ ੫) "ਪੀਰ ਮੀਰ ਸਿਧ ਦਰਪ ਛਰਨ ਕੋ." (ਨਾਪ੍ਰ) "ਚਾਵਰ ਜ੍ਯੋਂ ਰਨ ਮਾਹਿਂ ਛਰੇ ਹੈਂ." (ਕ੍ਰਿਸਨਾਵ) ੨. ਛਲਨਾ. ਧੋਖਾ ਦੇਣਾ। ੩. ਛੱਡਣਾ. ਤ੍ਯਾਗਣਾ. "ਤਿਸੁ ਪਾਛੈ ਬਚਰੇ ਛਰਿਆ." (ਸੋਦਰੁ)


ਸੰਗ੍ਯਾ- क्षरहरा ਕ੍ਸ਼੍‍ਰਹਰਾ. ਬੰਦੂਕ ਤੋਂ ਕ੍ਸ਼੍‍ਰ ਹੋਕੇ (ਨਿਕਲਕੇ) ਹਰਣ (ਮਾਰਨ) ਵਾਲਾ. ਸਿੱਕੇ ਦੀ ਬਾਰੀਕ ਗੋਲੀ, ਜੋ ਬੰਦੂਕ਼ ਵਿੱਚ ਚਲਾਈਦੀ ਹੈ. Shot.


ਖ਼ਾ. ਪੇਸ਼ਾਬ ਕਰਨਾ.


ਦੇਖੋ, ਛਰਨਾ.


ਦੇਖੋ, ਛਰੀਆ.


ਸੰਗ੍ਯਾ- ਛਟੀ. ਪਤਲੀ ਸੋਟੀ. ਛੜੀ। ੨. ਛਲੀ ਦੀ ਥਾਂ ਭੀ ਛਰੀ ਸ਼ਬਦ ਆਇਆ ਹੈ. "ਪੁਰਹੂਤ ਸਭਾ ਦੁਤਿ ਲੀਨ ਛਰੀ." (ਨਾਪ੍ਰ)


ਛੜੀ ਬਰਦਾਰ. ਚੋਬਦਾਰ. ਆਸਾ ਬਰਦਾਰ. "ਕਿਸੂ ਨ ਛਰੀਆ ਕੋਊ ਹਟਾਵੈ." (ਗੁਵਿ ੧੦) ੨. ਦੰਡਧਰ. ਕੋਤਵਾਲ. "ਸਿਵ ਸੋ ਛਰੀਆ ਫੁਨ ਰਾਖਤ ਕੋਈ." (ਕ੍ਰਿਸਨਾਵ) ੩. ਛਲੀਆ. ਕਪਟੀ.