ਸੰ. ਝਾਮਕ. ਸੰਗ੍ਯਾ- ਖੰਘਰ। ੨. ਖੰਘਰ ਅਥਵਾ ਇੱਟ ਦਾ ਟੁਕੜਾ ਜਿਸ ਨਾਲ ਪੈਰ ਆਦਿਕ ਅੰਗਾਂ ਦੀ ਮੈਲ ਉਤਾਰੀਦੀ ਹੈ.
nan
ਸੰ. ਝਾਟ. ਸੰਗ੍ਯਾ- ਝਾੜ. "ਕਿਤਕ ਦੁਰੇ ਜਬ ਝਾਰ ਮਝਾਰੰ." (ਨਾਪ੍ਰ) ੨. ਦੇਖੋ, ਝਾੜਨਾ. "ਪਾਪਰਤ ਕਰਝਾਰ." (ਸਾਰ ਮਃ ੫) ਹੋਰ ਪਾਸਿਓਂ ਹੱਥ ਝਾੜਕੇ (ਹੱਥ ਧੋਕੇ) ਪਾਪ ਪਰਾਇਣ ਹੋਇਆ। ੩. ਫਾਨੂਸਾਂ ਦਾ ਪੁੰਜ. ਝਾੜ ਦੀ ਸ਼ਕਲ ਦੇ ਫਾਨੂਸ, ਜਿਨ੍ਹਾਂ ਵਿੱਚ ਮੋਮਬੱਤੀ ਆਦਿ ਮਚਾਉਂਦੇ ਹਨ. Chanzelier. "ਜਾਰਤ ਝਾਰਨ ਬ੍ਰਿੰਦ ਮਸਾਲ." (ਗੁਪ੍ਰਸੂ) ੪. ਝਾੜ ਦੀ ਸ਼ਕਲ ਦੀ ਆਤਿਸ਼ਬਾਜ਼ੀ। ੫. ਸ਼ਸਤ੍ਰਾਂ ਦੇ ਪ੍ਰਹਾਰ ਤੋਂ ਪੈਦਾ ਹੋਏ ਚਿੰਗਾੜੇ. "ਉਠੀ ਸਸਤ੍ਰ ਝਾਰੰ." (ਵਿਚਿਤ੍ਰ) ੬. ਸਮੁਦਾਯ. ਗਰੋਹ। ੭. ਦਸ੍ਤ. ਜੁਲਾਬ.
ਦੇਖੋ, ਝਾਰਣਾ। ੨. ਦੇਖੋ, ਝਾੜਨ.
nan
ਕ੍ਰਿ- ਝਾੜਨਾ. ਫਟਕਾਰਨਾ. ਗਰਦ ਕੱਢਣ ਲਈ ਵਸਤ੍ਰ ਆਦਿ ਨੂੰ ਪਛਾੜਨਾ। ੨. ਸੰਗ੍ਯਾ- ਮੋਟੀ ਚਾਲਨੀ (ਛਾਣਨੀ). ਵਡੇ ਸੁਰਾਖਾਂ (ਛੇਕਾਂ) ਵਾਲਾ ਛਾਲਨਾ.
nan
ਸੰਗ੍ਯਾ- ਕੰਡੇਦਾਰ ਝਾੜੀ. "ਕੇਲਾ ਪਾਕਾ ਝਾਰਿ." (ਰਾਮ ਕਬੀਰ) ਅਗ੍ਯਾਨੀਆਂ ਨੇ ਝਾੜੀ ਨੂੰ ਪੱਕਿਆ ਹੋਇਆ ਕੇਲਾ ਸਮਝ ਰੱਖਿਆ ਹੈ। ੨. ਕ੍ਰਿ. ਵਿ- ਝਾੜਕੇ "ਬਿਖ ਝਾਰਿ ਝਾਰਿ ਲਿਵ ਲਾਵੈਗੋ." (ਕਾਨ ਅਃ ਮਃ ੪)
ਸੰਗ੍ਯਾ- ਝੱਜਰ. ਖਲਿੰਜਰ. ਸ਼ੁਰਾਹੀ। ੨. ਦੇਖੋ, ਝਾਰਿ ਅਤੇ ਝਾੜੀ। ੩. ਕ੍ਰਿ. ਵਿ- ਸਾਰੇ. ਸ਼ਭ. ਤਮਾਮ। ੪. ਦੇਖੋ, ਘਾਰੀ.
ਦੇਖੋ, ਝਾੜੂ.
ਝਾੜਦਾ ਹੈ. "ਕਾਜਰ ਮਹਿ ਪਰਿਆ ਬਹੁਰਿ ਬਹੁਰਿ ਫਿਰਿ ਝਾਰੈ." (ਸਾਰ ਮਃ ੫)
ਸੰਗ੍ਯਾ- ਪਾਣੀ ਦੀ ਡਿਗਦੀ ਹੋਈ ਧਾਰਾ. ਫ਼ਾਲ (fall) ੨. ਪਾਣੀ ਦੇ ਤਰੰਗ ਦਾ ਉਛਾਲ. ਝੱਲ. "ਜਿਸ ਸਮੁਦ੍ਰ ਕੀ ਝਾਲ ਤੇ ਰਹਿ ਰਤਨ ਸੁਖਾਲਾ." (ਗੁਪ੍ਰਸੂ) ੩. ਵਡਾ ਕਟੋਰਾ। ੪. ਵਡੇ ਛੈਣੇ. ਕਾਂਸੇ. "ਮ੍ਰਿਦੰਗ ਝਾਲ." (ਰਾਮਾਵ) ੫. ਡਿੰਗ. ਅੱਗ. ਸੰ. ਜ੍ਵਾਲ। ੬. ਅਗਨਿ ਦੀ ਲਾਟਾ. "ਉਠੀ ਝਾਲ ਅੱਗੰ." (ਵਿਚਿਤ੍ਰ) ੭. ਤੇਜ. ਪ੍ਰਕਾਸ਼.