Meanings of Punjabi words starting from ਟ

ਕ੍ਰਿ- ਠਹਿਰਨਾ. ਸ੍‌ਥਿਤ ਹੋਣਾ. ਵਸਣਾ. "ਜਿਸੁ ਹਿਰਦੈ ਹਰਿਗੁਣ ਟਿਕਹਿ." (ਤੁਖਾ ਛੰਤ ਮਃ ੪) "ਟਿਕਨੁ ਨ ਪਾਵੈ ਬਿਨੁ ਸਤਸੰਗਤਿ." (ਦੇਵ ਮਃ ੫)


ਸੰਗ੍ਯਾ- ਟੁਕੜੀ. ਖੰਡ। ੨. ਕਪਾਲ ਦੀ ਹੱਡੀ. ਖੋਪਰੀ.


ਸੰਗ੍ਯਾ- ਟਿੱਕੀ. ਰੋਟੀ. "ਤਿਮ ਸੰਗਤਿ ਮਹਿ ਟਿਕਰੀ ਤੇਰੀ." (ਗੁਪ੍ਰਸੂ) ੨. ਮੱਠੀ. ਘੀ ਵਿੱਚ ਤਲੀ ਹੋਈ ਟਿੱਕੀ, ਜਿਸ ਵਿੱਚ ਮੋਣ ਹੁੰਦਾ ਹੈ। ੩. ਦੇਖੋ, ਟਿੱਕਰੀ। ੪. ਦੇਖੋ, ਟੁਕੜੀ ੩.


ਸੰਗ੍ਯਾ- ਟੀਕਾ. ਤਿਲਕ. "ਸਹਿ ਟਿਕਾ ਦਿਤੋਸੁ ਜੀਵਦੈ." (ਵਾਰ ਰਾਮ ੩) "ਤਿਨ ਮੁਖਿ ਟਿਕੇ ਨਿਕਲਹਿ." (ਸ੍ਰੀ ਮਃ ੧) ੨. ਦੇਖੋ, ਟਿੱਕਾ.