Meanings of Punjabi words starting from ਠ

ਕ੍ਰਿ- ਛਾਪਣਾ. ਕਿਸੇ ਸੰਚੇ ਅਥਵਾ ਮੁਹਰ ਨਾਲ ਛਾਪਾ ਲਾਉਣਾ। ੨. ਟੇਕਣਾ. ਠਹਿਰਾਉਣਾ.


ਸੰਗ੍ਯਾ- ਉਜਰਤ ਮੁਕ਼ੱਰਰ ਕਰਕੇ ਕਿਸੇ ਕੰਮ ਦੇ ਪੂਰਾ ਕਰਨ ਦਾ ਜਿੰਮਾ ਲੈਣਾ। ੨. ਇਜਾਰਾ। ੩. ਛਾਪਾ. ਠੇਕਣ ਦਾ ਸੰਦ। ੪. ਮ੍ਰਿਦੰਗ ਜੋੜੀ ਆਦਿ ਸਾਜ ਨਾਲ ਬਜਾਈ ਤਿੰਨ ਤਾਲ ਦੀ ਗਤਿ, ਜਿਸ ਦਾ ਬੋਲ ਇਹ ਹੈ-#ਧਾ ਦੀ ਗਾ ਧਾ, ਧਾ ਦੀ ਗ ਤਾ,#੧ ੧.  ੧. ੧ ੧.  ੧#ਤਾ ਤੀ ਗ ਧਾ, ਧਾ ਦੀ ਗ ਧਾ.#੧ ੧.  ੧. ੧ ੧.  ੧


ਵਿ- ਨਿਰਾ. ਨਿਰੋਲਾ. ਖ਼ਾਲਿਸ। ੨. ਸ਼੍ਰੇਸ੍ਠ. ਉੱਤਮ.