ਸੰਗ੍ਯਾ- ਸ੍ਥੂਲਤਾ. ਮੋਟਾਪਨ. ਮੋਟਾਪਾ. "ਹੁਤੀ ਥੂਲਤਾ ਤਨ ਸਭ ਥਾਨਾ." (ਗੁਪ੍ਰਸੂ)
ਸ੍ਥੂਲ (ਮੋਟਾ) ਹੈ ਨੱਕ ਜਿਸ ਦਾ, ਸੂਰ.
ਥਾ ਦਾ ਬਹੁਵਚਨ। ੨. ਸ੍ਥਾਨ ਮੇਂ. ਥਾਂ ਵਿੱਚ. "ਹੋਰ ਥੇ ਮਨ ਲਾਉਂਦਾ ਹੈ." (ਜਸਾ) ੩. ਪ੍ਰਤ੍ਯ- ਸੇ. ਤੋਂ. "ਜਨਮ ਮਰਣ ਦੁਹੁ ਥੇ ਰਹਿਓ." (ਸਵੈਯੇ ਸ੍ਰੀ ਮੁਖਵਾਕ ਮਃ ੫) ੪. ਡਿੰਗ. ਸਰਵ- ਤੁਝੇ. ਤੈਨੂੰ. "ਥੇ ਭਾਵੈ ਰਾਖਹੁ ਪ੍ਰੀਤਿ." (ਪ੍ਰਭਾ ਮਃ ੧) "ਕਹੋਂ ਔਰ ਕਾਂ ਨੇ ਹਠੀ ਛਾਡ ਥੇਸੌ." (ਰਾਮਾਵ) ਹੋਰ ਕਿਸ ਨੂੰ ਕਹਾਂ, ਤੇਰੇ ਜੇਹਾ ਹਠੀ ਛੱਡਕੇ.
ਸੰਗ੍ਯਾ- ਠਹਿਰਾਈ ਹੋਇ ਤਿਥਿ. ਸ੍ਥਾਪਨ ਕੀਤਾ ਦਿਨ। ੨. ਦੁੱਧ ਨੂੰ ਘਰ ਵਿੱਚ ਵਰਤ ਲੈਣ ਦਾ ਮੁਕ਼ੱਰਰ ਕੀਤਾ ਦਿਨ. ਇਸ ਦਿਨ ਨਾ ਦੁੱਧ ਜਮਾਇਆ ਜਾਂਦਾ ਹੈ ਨਾ ਦਹੀਂ ਰਿੜਕੀਦਾ ਹੈ.
ਤੇਰੇ- ਸਦ੍ਰਿਸ਼. ਤੇਰੇ ਜੇਹਾ. ਦੇਖੋ, ਥੇ ੪.
ਦੇਖੋ, ਥੇਹੁ.
nan
ਦੇਖੋ, ਥੜੀ। ੨. ਛੋਟਾ ਥੇਹ. ਦੇਖੋ, ਥੇਹੁ। ੩. ਮੁਕਤਸਰ ਤੋਂ ੧੨. ਕੋਹ ਦੱਖਣ ਇੱਕ ਪਿੰਡ. ਦੇਖੋ, ਜੰਡ ਸਾਹਿਬ ੪.
ਸੰਗ੍ਯਾ- ਉਜੜੇ ਹੋਏ ਪਿੰਡ ਦਾ ਥਾਂ. ਵੈਰਾਨ ਹੋਇਆ ਨਗਰ। ੨. ਨਗਰ. ਪਿੰਡ. ਇਸ ਦਾ ਮੂਲ ਫ਼ਾਰਸੀ ਦੇਹ ਹੈ. "ਉਜੜ ਥੇਹੁ ਵਸਾਇਓ." (ਸ੍ਰੀ ਮਃ ੫. ਪੈਪਾਇ) ਵਿਕਾਰਾਂ ਦਾ ਤਬਾਹ ਕੀਤਾ ਸ਼ਰੀਰ ਨਗਰ, ਸ਼ੁਭਗੁਣਾਂ ਨਾਲ ਆਬਾਦ ਕੀਤਾ ਹੈ. "ਗੁਰਿ ਸਚੈ ਬਧਾ ਥੇਹੁ." (ਵਾਰ ਸੋਰ ਮਃ ੪) "ਮਾਲੁ ਖਜਾਨਾ ਥੇਹੁ ਘਰੁ." (ਗਉ ਮਃ ੫) ੩. ਅਸਥਾਨ. ਠਿਕਾਣਾ. "ਨਿਹਚਲੁ ਤੁਧ ਥੇਹੁ." (ਵਾਰ ਜੈਤ) ੪. ਸ੍ਥਿਤਿ. ਕ਼ਾਇਮੀ. "ਚਾਰ ਦਿਹਾੜੈ ਥੇਹੁ." (ਭਾਗੁ)
ਸੰਗ੍ਯਾ- ਮਿਆਨ. ਨਯਾਮ. "ਗੁਣ ਕੀ ਥੇਕੈ ਵਿਚਿ ਸਮਾਇ." (ਵਾਰ ਰਾਮ ੧. ਮਃ ੧) ੨. ਗੁਥਲੀ. ਥੈਲੀ.
nan