Meanings of Punjabi words starting from ਦ

ਦੇਖੋ, ਦਕ੍ਸ਼ਿਣ ਅਤੇ ਦਖਨ.


ਦੇਖੋ, ਦਖਿਨਾ.


ਦੇਖੋ, ਦਝਣੁ ਅਤੇ ਦਝਿ.


ਸਿੰਧੀ. ਸੰਗ੍ਯਾ- ਦਗਧ ਹੋਣ ਦਾ ਭਾਵ. ਜਲਣਾ. "ਇਕਿ ਦਝਹਿ ਇਕਿ ਦਬੀਅਹਿ." (ਵਾਰ ਸੋਰ ਮਃ ੩)


ਸੰਗ੍ਯਾ- ਅਗਨਿ, ਜੋ ਦਗਧ ਕਰਨ ਦੀ ਸ਼ਕਤਿ ਰਖਦੀ ਹੈ। ੨. ਕ੍ਰਿ. ਵਿ- ਦਗਧ ਹੋਕੇ. ਸੜਕੇ. "ਮਨਮੁਖ ਦਝਿ ਮਰੰਨਿ." (ਸੂਹੀ ਅਃ ਮਃ ੩) ੩. ਵਿ- ਦਹ੍ਯ. ਦਗਧ ਕਰਨ ਯੋਗ੍ਯ. ਜਲਾਨੇ ਲਾਇਕ਼.


ਦਗਧ ਹੁੰਦਾ ਹੈ. ਜਲਦਾ ਹੈ. "ਆਪਣੇ ਰੋਹਿ ਆਪੇ ਹੀ ਦਝੈ." (ਸਵਾ ਮਃ ੩)


ਦਗਧ ਹੁੰਦੇ ਹਨ. ਸੜਦੇ ਹਨ. "ਦਝੰਨਿ ਵੰਨ੍ਹਿ ਮੇ ਪੜੇ." (ਸਲੋਹ)


ਸੰਗ੍ਯਾ- ਡਾਂਟਨਾ. ਤਾੜਨਾ. "ਜਿਨੈ ਦੁਸਟ ਦੱਟੰ." (ਵਿਚਿਤ੍ਰ) ੨. ਦਪਟ ਦਾ ਸੰਖੇਪ. ਝਪਟ. ਹਮਲਾ.


ਦੇਖੋ, ਪਉੜੀ ਦਾ ਰੂਪ ੧੧.