ਦੇਖੋ ਚਾਰ ਚਰਣ। ੨. ਵਿਸਨੁ ਪੁਰਾਣ ਅੰਸ਼ ੬. ਅਃ ੨. ਵਿੱਚ ਧਰਮ ਦੇ ਇਹ ਚਾਰ ਚਰਣ ਹਨ- ਸਤ੍ਯ, ਯਗ੍ਯ, ਪੂਜਾ ਅਤੇ ਨਾਮਸਮਰਣ। ੩. ਭਾਈ ਮਨੀਸਿੰਘ ਜੀ ਲਿਖਦੇ ਹਨ- ਨਾਮ, ਦਾਨ, ਸਨਾਨ, ਗ੍ਯਾਨ. "ਚਾਰੇ ਪੈਰ ਧਰੰਮ ਦੇ." (ਭਾਗੁ)
ਸੰ. धर्म्मध्वजिन्. ਸੰਗ੍ਯਾ- ਧਰਮ ਦਾ ਚਿੰਨ੍ਹ ਦਿਖਾਕੇ ਲੋਕਾਂ ਨੂੰ ਠਗਣ ਵਾਲਾ, ਪਾਖੰਡੀ.
ਵਿ- ਧਰਮ ਦਾ ਘਰ. ਧਰਮ ਦਾ ਨਿਵਾਸ। ੨. ਸੰਗ੍ਯਾ- ਧਾਮ (ਘਰ) ਦੇ ਧਰਮ ਨੂੰ ਹਾਰਨ ਵਾਲਾ, ਗ੍ਰਿਹਸਥੀ. "ਕਹੂੰ ਧਰਮਧਾਮੀ, ਕਹੂੰ ਸਰਬ ਠੌਰ ਗਾਮੀ." (ਅਕਾਲ) ਕਿਤੇ ਗ੍ਰਿਹਸਥੀ ਕਿਤੇ ਜੰਗਮ ਸਾਧੂ.
ਵਿ- ਧਰਮਬਲ ਧਾਰਨ ਵਾਲਾ। ੨. ਸੰਗ੍ਯਾ- ਸ਼੍ਰੀ ਗੁਰੂ ਤੇਗਬਹਾਦੁਰ ਜੀ। ੩. ਦੇਖੋ, ਧਰਮੁਧੀਰਾ। ੪. ਦੇਖੋ, ਧ੍ਰੰਮਧੀਰੁ.
ਸੰਗ੍ਯਾ- ਧਰਮ ਦਾ ਧ੍ਵਜਾ (ਝੰਡਾ). ਧਰਮ ਦਾ ਨਿਸ਼ਾਨ। ੨. ਨਿਰਮਲੇ ਸੰਤਾਂ ਦੇ ਅਖਾੜੇ ਦਾ ਨਿਸ਼ਾਨ. ਦੇਖੋ, ਅਖਾੜਾ ਅਤੇ ਨਿਰਮਲੇ। ੩. ਧਰਮ ਦੇ ਨਿਯਮਾਂ ਅਨੁਸਾਰ ਹਨ ਚਿੰਨ੍ਹ ਜਿਸ ਪੁਰ, ਐਸੀ ਧ੍ਵਜਾ.
ਦੇਖੋ, ਧਰਮਧ੍ਵਜੀ.
ਵਿ- ਧਰਮ ਦਾ ਧੁਰਾ. ਧਰਮਰੂਪ ਪਹੀਏ ਦਾ ਆਸਰਾ. "ਧਰਾ ਧੀਰਦਾ ਧਰਮਪੁਰ." (ਨਾਪ੍ਰ)
nan
ਸੰ. धर्मिन्. ਵਿ- ਧਰਮ ਵਾਲਾ. ਧਰਮੀ. "ਸੰਕਰ ਵਰਨ ਪ੍ਰਜਾ ਭਈ, ਧਰਮਨ ਕਤਹੁਁ ਰਹਾਨ." (ਕਲਕੀ) ੨. ਸ਼ਸਤ੍ਰਨਾਮਮਾਲਾ ਦੇ ੧੦੫੭ ਅੰਗ ਵਿੱਚ ਧੀਮਨਿ (ਬੁੱਧਿਵਾਲੀ) ਦੀ ਥਾਂ ਧਰਮਨ ਸ਼ਬਦ ਅਞਾਣ ਲਿਖਾਰੀ ਦੀ ਭੁੱਲ ਨਾਲ ਬਣ ਗਿਆ ਹੈ.
ਸੰਗ੍ਯਾ- ਧਰਮਵਿਧੀ ਨਾਲ ਵਿਆਹੀ ਹੋਈ ਇਸਤ੍ਰੀ. ਧਰਮਪਤਨੀ. "ਤਜੈਂ ਧਰਮਨਾਰੀ ਤਕੈਂ ਪਾਪਨਾਰੰ." (ਕਲਕੀ)
ਸੰਗ੍ਯਾ- ਧਰਮ ਨਾਲ ਕੀਤਾ ਨਿਆਂ (ਨ੍ਯਾਯ). ਬਿਨਾ ਪੱਖ ਤੋਂ ਸਹੀ ਫੈਸਲਾ. "ਹਰਿ ਧਰਮਨਿਆਉ ਕੀਓਇ." (ਵਾਰ ਸ੍ਰੀ ਮਃ ੪)
ਸੰਗ੍ਯਾ- ਧਰ੍ਮ ਵਿੱਚ ਸ਼੍ਰੱਧਾ.