Meanings of Punjabi words starting from ਬ

ਬਹੁਤੀਆਂ ਰਸਨਾਂ ਵਾਲੇ. ਭਾਵ ਸ਼ੇਸਨਾਗ. "ਰਸਨਾ ਏਕ ਜਸੁ ਗਾਇ ਨ ਸਾਕੇ, ਬਹੁ ਕੀਜੈ ਬਹੁ ਰਸੁਨਥੇ." (ਕਲਿ ਮਃ ੪) ਸਾਨੂੰ ਬਹੁਤੇ ਸ਼ੇਸਨਾਗ ਰੂਪ ਬਣਾ ਦਿਓ.


ਕ੍ਰਿ- ਬਹੁਰ- ਆਨਾ. ਮੁੜਨਾ. ਲੋਟਣਾ। ੨. ਫਿਰ ਮਿਲਣਾ.


ਇਸ ਦਾ ਉੱਚਾਰਣ ਬਹੋਰਾ ਅਤੇ ਵਹੁਰਾ ਭੀ ਹੈ. ਮਾਰਵਾੜੀ ਬ੍ਰਾਹਮਣਾਂ ਦੀ ਇੱਕ ਜਾਤਿ, ਜੋ ਸੱਰਾਫ਼ ਦਾ ਕੰਮ ਕਰਦੀ ਹੈ। ੨. ਵਪਾਰ ਕਰਨ ਵਾਲੀ ਇੱਕ ਵੈਸ਼੍ਯ ਜਾਤਿ। ੩. ਬੰਬਈ ਹਾਤੇ ਵਿੱਚ ਹਿੰਦੂਆਂ ਤੋਂ ਮੁਸਲਮਾਨ ਹੋਇ ਇੱਕ ਜਾਤਿ.


ਮੋੜਿਆ. ਵਾਪਿਸ ਕੀਤਾ. ਦੇਖੋ, ਬਹੁਰਨਾ. "ਤ੍ਰਿਯ ਨ੍ਰਿਪ ਕੋ ਬਹੁਰਾਇਓ ਐਸੋ ਚਰਿਤ ਬਨਾਇ." (ਚਰਿਤ੍ਰ ੮੧)


ਮੁੜ. ਫੇਰ. ਦੇਖੋ, ਬਹੁਰ. "ਬਹੁਰਿ ਉਸ਼ ਕਾ ਬਿਸਵਾਸ ਨਾ ਹੋਵੈ." (ਸੁਖਮਨੀ)


ਸੰਗ੍ਯਾ- ਵਧੂਟਿਕਾ. ਵਧੂਟੀ. ਵਹੁਟੀ. ਭਾਰਯਾ. "ਹਰਿ ਮੇਰੋ ਧਿਰੁ. ਹਉ ਹਰਿ ਕੀ ਬਹੁਰੀਆ." (ਆਸਾ ਕਬੀਰ) "ਮਹਾਂਨੰਦ ਮੁਰਦਾਰ ਕੀ ਹੁਤੀ ਬਹੁਰਿਯਾ ਏਕ." (ਚਰਿਤ੍ਰ ੪) ੨. ਨੂੰਹ. ਸ੍ਨੁਖਾ. ਪੁਤ੍ਰਵਧੂ.


ਸੰ. बहुरूपिन. ਵਿ- ਅਨੇਕ ਰੂਪ ਬਣਾਉਣ ਵਾਲਾ। ੨. ਅਨੇਕ ਸ਼ਕਲ ਦਾ. "ਇਕ ਸਬਦੀ ਬਹੁਰੂਪਿ ਅਵਧੂਤਾ." (ਸ੍ਰੀ ਅਃ ਮਃ ੫) ੩. ਸੰਗ੍ਯਾ- ਨਕਲੀਆਂ. ਸ੍ਵਾਂਗੀ. "ਸਰਬ ਸ਼ਾਸਤ੍ਰ ਬਹੁਰੂਪੀਆ." (ਮਲਾ ਨਾਮਦੇਵ)


ਦੇਖੋ, ਬਹੁਰ.