Meanings of Punjabi words starting from ਮ

ਮਹਲ ਵਿੱਚ। ੨. ਥਾਂ ਸਿਰ.


ਮਹਲ ਵਿੱਚ ਰਹਿਣ ਵਾਲੀ, ਮਹਲਾ. ਭਾਰਯਾ. ਇਸਤ੍ਰੀ. ਪਤਨੀ. "ਮਹਲੀ ਮਹਲਿ ਬੁਲਾਈਐ ਸੋ ਪਿਰ ਰਾਵੈ ਰੰਗਿ." (ਸ੍ਰੀ ਅਃ ਮਃ ੧) "ਨਾਨਕ ਮਹਲੀ ਮਹਲੁ ਪਛਾਣੈ ਗੁਰਮਤੀ ਹਰਿ ਪਾਏ." (ਸੂਹੀ ਛੰਤ ਮਃ ੩) ੨. ਮਹਲ ਦਾ ਸ੍ਵਾਮੀ. ਮਹਲ ਵਾਲਾ। ੩. ਮਹਲੀਂ. ਮਹਲਾਂ ਵਿੱਚ.


ਅ਼. [محل] ਮਹ਼ਲ. ਸੰਗ੍ਯਾ- ਹ਼ਲੂਲ (ਉਤਰਨ) ਦੀ ਥਾਂ. ਘਰ. ਰਹਣ ਦਾ ਅਸਥਾਨ. ਪਾਸਾਦ। ੨. ਭਾਵ- ਅੰਤਹਕਰਣ. "ਮਹਲ ਮਹਿ ਬੈਠੇ ਅਗਮ ਅਪਾਰ." (ਮਲਾ ਮਃ ੧) ੩. ਮੌਕ਼ਅ. ਯੋਗ੍ਯ ਸਮਾਂ. "ਮਹਲੁ ਕੁਮਹਲੁ ਨ ਜਾਣਨੀ ਮੁਰਖ ਆਪਣੈ ਸੁਆਇ" (ਮਃ ੩. ਵਾਰ ਸੋਰ) ੪. ਅਸਥਾਨ. ਜਗਾ. ਥਾਂ. "ਏਕ ਮਹਲਿ ਤੂੰ ਪੰਡਿਤ ਵਕਤਾ ਏਕ ਮਹਲਿ ਬਲੁ ਹੋਤਾ." (ਗਉ ਮਃ ੫) ੫. ਨਿਜਪਦ. ਨਿਰਵਾਣ. "ਅੰਮ੍ਰਿਤੁ ਪੀਵਹਿ, ਤਾ ਸੁਖ ਲਹਹਿ ਮਹਲੁ." (ਸ੍ਰੀ ਮਃ ੩) ੬. ਅਧਿਕਾਰ. ਪਦਵੀ. ਰੁਤਬਾ. "ਟਹਲ ਮਹਲ ਤਾਕਉ ਮਿਲੈ ਜਾਕਉ ਸਾਧੁ ਕ੍ਰਿਪਾਲੁ." (ਬਾਵਨ) ੭. ਨਿਵਾਸ. ਇਸਥਿਤੀ. "ਹਰਿ ਮਹਲੀ ਮਹਲੁ ਪਾਇਆ." (ਮਾਰੂ ਮਃ ੫) "ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ." (ਸੋਹਿਲਾ) ੮. ਦਬਿਸ੍ਤਾਨੇ ਮਜ਼ਾਹਬ ਦਾ ਕਰਤਾ ਲਿਖਦਾ ਹੈ ਕਿ ਹ਼ਲੂਲ ( [حلوُل] ) ਦਾ ਥਾਂ ਮਹਲ ਹੈ. ਇਸੇ ਲਈ ਸ਼੍ਰੀ ਗੁਰੂ ਨਾਨਕਦੇਵ ਜੀ ਦੇ ਜਾਨਸ਼ੀਨ ਮਹਲ ਕਹੇ ਜਾਂਦੇ ਹਨ ਕਿ ਇੱਕ ਗੁਰੂ ਆਪਣੇ ਤਾਈਂ ਦੂਜੇ ਵਿੱਚ ਹ਼ਲੂਲ (ਉਤਾਰਦਾ) ਹੈ, ਭਾਵ- ਲੀਨ ਕਰਦਾ ਹੈ। ੯. ਮਹਲਾ (ਇਸਤ੍ਰੀ) ਲਈ ਭੀ ਮਹਲ ਸ਼ਬਦ ਆਇਆ ਹੈ. "ਮਹਲ ਕੁਚਜੀ ਮੜਵੜੀ ਕਾਲੀ ਮਨਹੁ ਕਸੁਧ." (ਮਃ ੧. ਵਾਰ ਮਾਰੂ ੧); ਦੇਖੋ, ਮਹਲ.


ਅ਼. [محو] ਮਿਟਜਾਣ ਦਾ ਭਾਵ। ੨. ਲੀਨ ਹੋਣਾ.


ਫ਼ਾ. [مہوش] ਵਿ- ਮਾਹ (ਚੰਦ) ਵਸ਼ (ਜੇਹਾ). ੨. वह. ਮਾਸ਼ੂਕ ਪ੍ਯਾਰਾ.


ਅ਼. [محور] ਸੰਗ੍ਯਾ- ਚਰਖ਼ੀ ਦੀ ਸ਼ਕਲ ਦਾ ਇੱਕ ਵਾਜਾ. "ਬਹੁ ਬਜਤ ਭੇਰੀ ਸੰਖ ਮਹਵਰ." (ਸਲੋਹ)


ਸੰ. ਮਹਤ੍‌. ਵਿ- ਵਡਾ. ਮਹਾਨ. ਇਹ ਕਿਸੇ ਸ਼ਬਦ ਦੇ ਮੁੱਢ ਆਉਂਦਾ ਹੈ. "ਮਹਾਅਨੰਦ ਭਏ ਸੁਖ ਪਾਇਆ." (ਸੋਰ ਮਃ ੫)