Meanings of Punjabi words starting from ਰ

ਫ਼ਾ. [رخشِندہ ماہ] ਸੰਗ੍ਯਾ- ਪ੍ਰਕਾਸ਼ ਵਾਲਾ ਚੰਦ੍ਰਮਾ.


ਫ਼ਾ. [رخشیِدن] ਕ੍ਰਿ- ਚਮਕਣਾ. ਪ੍ਰਕਾਸ਼ਣਾ.


ਦੇਖੋ, ਰਕ੍ਸ਼੍‍ਕ. "ਸੋ ਸੁਆਮੀ ਪ੍ਰਭੁ ਰਖਕੋ." (ਰਾਮ ਛੰਤ ਮਃ ੫)


ਸੰ. ਰਕ੍ਸ਼੍‍ਣ. ਸੰਗ੍ਯਾ- ਰਖ੍ਯਾ ਕਰਨ ਦਾ ਭਾਵ. "ਰਖੈ ਰਖਣਹਾਰੁ." (ਮਃ ੧. ਵਾਰ ਮਲਾ)


ਰਖ੍ਯਾ ਕਰਣ ਵਾਲੇ ਨੇ. "ਰਖੇ ਰਖਣਹਾਰਿ." (ਵਾਰ ਗੂਜ ੨. ਮਃ ੫)


ਵਿ- ਰਖ੍ਯਾ ਕਰਨ ਵਾਲਾ. ਦੇਖੋ, ਰਖਣ.


ਕ੍ਰਿ- ਰਕ੍ਸ਼੍‍ਣ. ਰਖ੍ਯਾ ਕਰਨਾ. ਹ਼ਿਫ਼ਾਜਤ ਕਰਨੀ। ੨. ਧਾਰਨ ਕਰਨਾ। ੩. ਠਹਿਰਾਉਣਾ. ਟਿਕਾਉਣਾ। ੪. ਦੇਖੋ, ਰਖਨ ੨.