Meanings of Punjabi words starting from ਕ

ਦੇਖੋ, ਕ੍ਰਿਪਾਨੀ। ੨. ਵਿ- ਕ੍ਰਿਪਾ- ਵਾਨੀ. ਕ੍ਰਿਪਾਯਾਲੀ. ਮਿਹਰਬਾਨ. "ਜਨ ਪਰ ਆਪ ਕਿਰਪਾਨੀ." (ਸਲੋਹ)


ਦੇਖੋ, ਕਿਰਪਾਲ.


ਵਿ- ਕ੍ਰਿਪਾਲੁਤਾ ਵਾਲਾ. ਮਿਹਰਬਾਨ. ਕ੍ਰਿਪਾਲੀਆ. "ਸੇਈ ਹੋਏ ਭਗਤ ਜਿਨਿ ਕਿਰਪਾਰੀਆ." (ਗਉ ਅਃ ਮਃ ੫)


ਵਿ- ਕ੍ਰਿਪਾ ਕਰਨ ਵਾਲਾ. ਦਯਾਲੁ. "ਕਿਰਪਾਲੁ ਸਦਾ ਦਇਆਲੁ." (ਬਿਲਾ ਛੰਤ ਮਃ ੧)


ਵਿ- ਕ੍ਰਿਪਾ ਵੰਤ. ਕ੍ਰਿਪਾਵਾਨ. "ਪੂਰਿਰਹੇ ਕਿਰਪਾਵਤ. (ਸਾਰ ਮਃ ੫)


ਵਿ- ਕ੍ਰਿਪਾ- ਈਸ਼. ਕ੍ਰਿਪਾ ਦਾ ਸ੍ਵਾਮੀ. "ਹਰਿ ਹੋ ਹੋ ਕਿਰਪੀਸ." (ਕਾਨ ਮਃ ੪. ਪੜਤਾਲ) ੨. ਈਸ਼- ਕ੍ਰਿਪਾ. ਕਰਤਾਰ ਦੀ ਦਯਾ.


ਵਿ- ਕ੍ਰਿਪਾ- ਅਯਨ. ਕ੍ਰਿਪਾ ਦਾ ਘਰ। ੨. ਕ੍ਰਿਪਾਲੂ. "ਪ੍ਰਭੁ ਭਏ ਹੈਂ ਕਿਰਪੇਨ." (ਕਾਨ ਮਃ ੫) "ਤਿਨਿ ਪਾਇਓ ਜਿਸੁ ਕਿਰਪੈਨ." (ਧਨਾ ਮਃ ੫)