nan
ਤਿੰਨ ਭੰਗ (ਬਲ) ਹੋਣ ਜਿਸ ਵਿੱਚ ਤਿੰਨ ਥਾਂ ਤੋਂ ਟੇਢਾ. ਇਹ ਖ਼ਾਸ ਕਰਕੇ ਕ੍ਰਿਸਨ ਜੀ ਦਾ ਵਿਸ਼ੇਸਣ ਹੈ, ਕਿਉਂਕਿ ਉਹ ਮੁਰਲੀ ਵਜਾਉਣ ਵੇਲੇ ਬਾਂਕੀ ਮੂਰਤਿ ਬਣਾਉਣ ਲਈ ਪੇਟ, ਕਮਰ ਅਤੇ ਗਰਦਨ ਵਿੱਚ ਖ਼ਮ ਪਾਕੇ ਖੜੇ ਹੁੰਦੇ ਸਨ ੨. ਤ੍ਰਿਗੁਣਾਤਮਕ. ਤਿੰਨ ਗੁਣਾਂ ਦੇ ਪੇਚਾਂ ਵਾਲਾ. ਸਤ ਰਜ ਤਮ ਰੂਪ. "ਤ੍ਰਿਭੰਗੀ ਅਨੰਗੇ." (ਜਾਪੁ) ੩. ਤਿੰਨ ਦੇਵ ਰੂਪ ਇੱਕ ਖ਼ਾਸ ਮੂਰਤਿ. ਦੇਖੋ, ਤ੍ਰੈਭੰਗੀ। ੪. ਇੱਕ ਛੰਦ. ਲੱਛਣ- ਚਾਰ ਚਰਣ, ਪ੍ਰਤਿ ਚਰਣ ੩੨ ਮਾਤ੍ਰਾ. ਪਹਿਲਾ ਵਿਸ਼੍ਰਾਮ ਦਸ ਪੁਰ, ਦੂਜਾ ਅਤੇ ਤੀਜਾ ਅਠ ਅਠ ਪੁਰ, ਚੌਥਾ ਛੀ ਮਾਤ੍ਰਾ ਪੁਰ. ਹਰੇਕ ਚਰਣ ਵਿੱਚ ਤਿੰਨ ਭੰਗ (ਅਨੁਪ੍ਰਾਸ) ਹੋਣ ਜ਼ਰੂਰੀ ਹਨ, ਜੇ ਤੁਕਾਂਤ ਵਿੱਚ ਚੌਥਾ ਅਨੁਪ੍ਰਾਸ ਭੀ ਹੋਵੇ ਤਦ ਹੋਰ ਭੀ ਸੁੰਦਰਤਾ ਹੈ. ਉਦਾਹਰਣ-#ਖਗਖੰਡ ਬਿਹੰਡੰ, ਖਲਦਲ ਖੰਡੰ,#ਅਤਿਰਣ ਮੰਡੰ, ਬਰਬੰਡੰ,#ਭੁਜਦੰਡ ਅਖੰਡੰ, ਤੇਜ ਪ੍ਰਚੰਡੰ,#ਜੋਤਿ ਅਮੰਡੰ, ਭਾਨੁਪ੍ਰਭੰ,#ਸੁਖ ਸੰਤਾਂ ਕਰਣੰ, ਦੁਰਮਤਿ ਦਰਣੰ,#ਕਿਲਵਿਖ ਹਰਣੰ, ਅਸਿ ਸਰਣੰ।#ਜੈ ਜੈ ਜਗਕਾਰਣ, ਸ੍ਰਿਸ੍ਟਿ ਉਬਾਰਣ,#ਮਮ ਪ੍ਰਤਿਪਾਰਣ, ਜੈ ਤੇਗੰ. (ਵਿਚਿਤ੍ਰ)#ਕਵੀਆਂ ਨੇ ਤ੍ਰਿਭੰਗੀ ਦੇ ਅੰਤ ਸਗਣ ਅਤੇ ਯਗਣ ਦਾ ਹੋਣਾ ਬਹੁਤ ਰੋਚਕ ਵਰਣਨ ਕੀਤਾ ਹੈ. ਦੇਖੋ, ਹੇਠ ਲਿਖੇ ਦੋਵੇਂ ਰੂਪ-#(ਅ) ਸਗਣਾਂਤ ਤ੍ਰਿਭੰਗੀ:-#ਅਤਿ ਮੁਦਿਤ ਕਪਾਲੀ, ਕਿਲਕਤ ਕਾਲੀ,#ਅਰਿ ਦਿਸ ਹਾਲੀ, ਚਮਕ ਚਲੀ,#ਬਹੁ ਖਲਭਲਿ ਮਾਚੈ, ਪਲਚਰ ਨਾਚੈ,#ਰਣਛਿਤਿ ਜਾਚੈ, ਰਕਤ ਰਲੀ,#ਡਗਮਗ ਭੂ ਕੰਪੈ, ਰਜ ਨਭ ਝੰਪੈ,#ਰਿਪੁ ਕਰ ਸੰਪੈ, ਰੁਦਿਤ ਖਲੀ,#ਨਿਰਖਤ ਸੁਰ ਲਾਜੈਂ, ਦਿੱਗਜ ਭਾਜੈਂ,#ਜਬ ਦਲ ਸਾਜੈਂ, ਸਿੰਘ ਬਲੀ. (ਸਿੱਖੀਪ੍ਰਭਾਕਰ)#(ੲ) ਯਗਣਾਂਤ ਤ੍ਰਿਭੰਗੀ:-#ਪਿਠ ਕਮਠ ਕੜੱਕੈ, ਬ੍ਰਿਖਭ ਭੜੱਕੈ,#ਭੁਜਗ ਮੜੱਕੈ ਜਿਂਹ ਨੰਗੀ,#ਨਦਿ ਨੱਦ ਉਛੱਲੈਂ, ਉਦਧਿ ਦਹੱਲੈਂ,#ਪੱਬ ਸੁਹੱਲੈਂ, ਬਹੁ ਰੰਗੀ,#ਮਦ ਯੋਗਨਿ ਬੱਢੈ, ਭੈਰਵ ਚੱਢੈ,#ਨਿਜ ਗਨ ਕੱਢੈ, ਸ਼ਿਵ ਭੰਗੀ,#ਰਣ ਦੁੰਦਭਿ ਬੱਜੈਂ, ਰਿਪੁਦਲ ਦੱਝੈਂ,#ਸਿੰਘ ਸੁ ਗੱਜੈਂ, ਜਬ ਜੰਗੀ. (ਸਿੱਖੀਪ੍ਰਭਾਕਰ)#(ਸ) ਜੇ ਚਾਰੇ ਵਿਸ਼੍ਰਾਮ ਅਠ ਅਠ ਮਾਤ੍ਰਾ ਤੇ ਹੋਣ ਤਦ "ਸੁੰਦਰ" ਸੰਗ੍ਯਾ ਹੈ.#ਉਦਾਹਰਣ-#ਵੀਰ ਵਿਸਾਲਾ, ਗਹਿ ਅਸਿ ਢਾਲਾ,#ਰੂਪ ਕਰਾਲਾ, ਰਣ ਕੋ ਚਾਲਾ,#ਰਿਪੁ ਮਨ ਹਾਲਾ, ਹਨਐ ਭੀਹਾਲਾ,#ਜਨ ਪੀ ਹਾਲਾ, ਗਿਰ ਦਰਹਾਲਾ. ×××
ਇਹ ਤ੍ਰਿਭੰਗੀ ਛੰਦ ਦਾ ਕੋਈ ਭੇਦ ਨਹੀਂ ਹੈ, ਕੇਵਲ ਵੀਹ ਤ੍ਰਿਭੰਗੀ ਇੱਕ ਥਾਂ ਲਿਖੇ ਜਾਣ ਕਾਰਣ ਦੀਰਘ (ਲੰਮਾ) ਸਤੋਤ੍ਰ ਹੈ. ਦੇਖੋ, ਅਕਾਲ ਉਸਤਤਿ ਦਾ ਅੰਗ ੨੧੧.¹#(ਅ) ਕਈ ਕਵੀਆਂ ਨੇ ਗਣਛੰਦ. ਤ੍ਰਿਭੰਗੀ ਨੂੰ "ਦੀਰਘ" ਪਦਵੀ ਦਿੱਤੀ ਹੈ. ਉਸ ਦਾ ਲੱਛਣ ਹੈ- ਚਾਰ ਚਰਣ, ਪ੍ਰਤਿ ਚਰਣ ਛੀ ਨਗਣ, ਦੋ ਸਗਣ, ਇੱਕ ਭਗਣ, ਇੱਕ ਮਗਣ ਫੇਰ ਇੱਕ ਸਗਣ, ਅੰਤ ਗੁਰੁ. ਕੁੱਲ ੩੪ ਅੱਖਰ. , , , , , , , , , , , .#਼ਉਦਾਹਰਣ-#ਸਦ ਗੁਰੁਮਤਿ ਧਰ ਕਰ ਅਨਮਤਿ ਪਰਹਰ,#ਤਜ ਦੇਵਹੁ ਰੀਤੀ ਦੁਖਦਾਈ ਹੇ ਗੁਰੁਭਾਈ,#ਕਲੁਖ ਰਹਿਤ ਹੁਇ ਜਨਮ ਸਫਲ ਤਬ,#ਜਬ ਮਨ ਮੇ ਬਸ ਹੈ ਸ਼੍ਰੀ ਗੁਰੂ ਆਇ ਅੰਤਹਾਈ. ××
nan
nan
ਵਿ- ਤ੍ਰਯੀ- ਮਾਨ੍ਯ. ਤਿੰਨਾਂ ਕਰਕੇ ਪੂਜ੍ਯ. "ਤ੍ਰਿਮਾਨ ਦੇਵ." (ਜਾਪੁ) ਬ੍ਰਹ੍ਮਾ ਵਿਸਨੁ ਸ਼ਿਵ ਕਰਕੇ ਪੂਜ੍ਯ। ੨. ਤਿੰਨ ਕਾਲ ਅਤੇ ਤਿੰਨ ਲੋਕਾਂ ਵਿੱਚ ਮਾਨ੍ਯ.
ਵਿ- ਤਿੰਨ ਗੁਣਾਂ ਤੋਂ ਨਿਰਾਲਾ. "ਤ੍ਰਿਮੁਕਤ ਬਿਭੂਤਿ ਹੈਂ." (ਜਾਪੁ)
ਦੇਖੋ, ਤੀਨ ਮੁੰਡ ਅਤੇ ਤ੍ਰਿਸਿਰਾ.
ਸੰ. त्रिमृर्त्ति्. ਸੰਗ੍ਯਾ- ਤਿੰਨ ਰੂਪ. ਵੇਦਾਂ ਅਨੁਸਾਰ ਅਗਨਿ, ਵਾਯੁ ਅਤੇ ਸੂਰਯ। ੨. ਪੁਰਾਣਾਂ ਅਨੁਸਾਰ ਬ੍ਰਹ੍ਮਾ, ਵਿਸਨੁ ਅਤੇ ਸ਼ਿਵ। ੩. ਬਾਈਬਲ ਅਨੁਸਾਰ ਖ਼ੁਦਾ, ਰੂਹ਼ਉਲਕ਼ੁਦਸ ਅਤੇ ਹ਼ਜਰਤ ਈਸਾ।¹ ੪. ਸਿੱਖਮਤ ਅਨੁਸਾਰ ਤ੍ਰਿਗਣਾਤਮਕ ਕਰਤਾਰ.
nan
ਸੰਗ੍ਯਾ- ਸ੍ਤ੍ਰੀ. ਔ਼ਰਤ. ਨਾਰੀ.
ਦੇਖੋ, ਤਿਰਜਕ, ਤ੍ਰਿਗਦ ਅਤੇ ਤ੍ਰਿਜਕ.