Meanings of Punjabi words starting from ਸ

ਸੰਗ੍ਯਾ- ਸਾਧੁਮੰਡਲ. ਸਾਧੁਸਮਾਜ. ਦੇਖੋ, ਖੰਡਲ. "ਕਾਮਿ ਕਰੋਧਿ ਨਗਰੁ ਬਹੁ ਭਰਿਆ ਮਿਲਿ ਸਾਧੂਖੰਡਲ ਖੰਡਾ ਹੇ." (ਸੋਹਿਲਾ)


ਸੰਗ੍ਯਾ- ਸੁਪੰਥ. ਸਤਪਥ. ਸਨ੍‌ਮਾਰਗ. "ਸਤਸੰਗਤਿ ਮਿਲਿ ਸਾਧੂਪਾਥ." (ਕਾਨ ਮਃ ੪)


(ਨਟ ਅਃ ਮਃ ੪) ਉਪਕਾਰੀ ਪੁਰਖ ਉੱਤਮਜਨ ਪਾਏ. ਦੇਖੋ, ਸਾਧੁ.


ਦੇਖੋ, ਸਾਂਢਨੀ.


ਦੇਖੋ, ਸੰਨੱਧ.


ਵਿ- ਮਿਲਿਆ ਹੋਇਆ. ਸਹਿਤ. "ਪਾਇਨ ਲੌ ਸੰਗ ਸ੍ਰੌਨ ਕੇ ਸਾਨੇ." (ਕ੍ਰਿਸਨਾਵ)


ਸੰ. ਸਾਨਰ੍‍ਥ. ਵਿ- ਅਨਰਥ ਸਾਥ. ਪਾਪ ਸਹਿਤ। ੨. ਨਿਸਫਲਤਾ ਸਹਿਤ. "ਲਪਟਿਓ ਦਾਸੀ ਸੰਗਿ ਸਾਨਥ." (ਮਾਰੂ ਮਃ ੫) ੩. ਸੰ. ਸਾਨਿਧ੍ਯ. ਸੰਗ੍ਯਾ- ਮਿਲਾਪ. ਸਮੀਪਤਾ. ਨੇੜ. "ਸੰਤ ਸਾਨਥ ਭਏ ਲੂਟਾ." (ਸਾਰ ਮਃ ੫)