Meanings of Punjabi words starting from ਅ

ਦੇਖੋ, ਅਮਿਅ.


ਹੇਹਰ ਗੋਤ ਦਾ ਇੱਕ ਪ੍ਰੇਮੀ, ਜਿਸ ਨੇ ਛੇਵੇਂ ਸਤਿਗੁਰੂ ਤੋਂ ਸਿੱਖੀ ਧਾਰਣ ਕੀਤੀ ਅਤੇ ਅੰਮ੍ਰਿਤਸਰ ਤਥਾ ਕਰਤਾਰਪੁਰ ਦੇ ਜੰਗਾਂ ਵਿੱਚ ਵਡੀ ਬਹਾਦੁਰੀ ਵਿਖਾਈ.


ਵਿ- ਅਮ੍ਰਿਤ ਦਾ ਆਲਯ. ਅਮ੍ਰਿਤ ਦਾ ਘਰ. ਅਮ੍ਰਿਤ ਦਾ ਹੈ ਨਿਵਾਸ ਜਿਸ ਵਿੱਚ।#੨. ਸੰਗ੍ਯਾ- ਚੰਦ੍ਰਮਾ. ਸੁਧਾਂਸ਼ੁ. "ਚਰਨਕਮਲ ਸੀਤਲ ਅਮੀਆਲੇ." (ਭਾਗੁ)


ਜਿਲਾ ਲਹੌਰ, ਥਾਣਾ ਖਾਲੜਾ ਦਾ ਇੱਕ ਪਿੰਡ. ਇਸ ਥਾਂ ਗੁਰੂ ਨਾਨਕ ਦੇਵ ਜੀ ਵਿਰਾਜੇ ਹਨ.#ਗੁਰੁਦ੍ਵਾਰਾ ਪੱਕਾ ਸੰਮਤ ੧੯੭੮ ਵਿੱਚ ਬਣਾਇਆ ਗਿਆ ਹੈ. ੨੫ ਵਿੱਘੇ ਦੇ ਕਰੀਬ ਜ਼ਮੀਨ ਇਸ ਪਿੰਡ ਵੱਲੋਂ ਮਾਫ਼ੀ ਹੈ. ਪੁਜਾਰੀ ਉਦਾਸੀ ਹੈ.#ਇਹ ਅਸਥਾਨ ਰੇਲਵੇ ਸਟੇਸ਼ਨ "ਜੱਲੋ" ਤੋਂ ੧੩. ਮੀਲ ਨੈਰਤ ਕੌਣ ਹੈ.


ਅ਼. [عمیِق] ਅ਼ਮੀਕ. ਵਿ- ਗਹਿਰਾ. ਡੂੰਘਾ. ਅਥਾਹ. ਗੰਭੀਰ. "ਅਮੀਕ ਹੈ." (ਜਾਪੁ)


(ਜਾਪੁ) ਗਹਿਰੇ (ਡੂੰਘੇ) ਈਮਾਨ ਵਾਲਾ ਹੈ. ਗੰਭੀਰ ਧਰਮੀ ਹੈ.


ਅ਼. [امیِن] ਵਿ- ਇਮਾਨਤਦਾਰ। ੨. ਸੰਗ੍ਯਾ- ਜ਼ਮੀਨ ਦੀ ਮਿਣਤੀ ਅਤੇ ਖੇਤੀ ਦੀ ਕੂਤ ਕਰਨ ਵਾਲਾ. ਮਾਲ ਦੇ ਮਹਿਕਮੇ ਦਾ ਕਰਮਚਾਰੀ. ਦੇਖੋ, ਬਿਤਾਲੀ.


ਸੰ. अभिमन्यु गढ़. ਥਨੇਸਰ ਅਤੇ ਤਰਾਵੜੀ ਦੇ ਵਿਚਕਾਰ ਇੱਕ ਥੇਹ ਉੱਤੇ ਪੁਰਾਣਾ ਪਿੰਡ, ਜਿੱਥੇ ਅਭਿਮਨ੍ਯੁ ਸ਼ਹੀਦ ਹੋਇਆ. ਇਸ ਥਾਂ ਬੰਦੇ ਬਹਾਦੁਰ ਦੇ ਸਮੇਂ ਖਾਲਸਾਦਲ ਦਾ ਬਾਦਸ਼ਾਹੀ ਫੌਜ ਨਾਲ ੧੧. ਮੱਘਰ ਸੰਮਤ ੧੭੬੭ (ਨਵੰਬਰ ਸਨ ੧੭੧੦) ਨੂੰ ਭਾਰੀ ਟਾਕਰਾ ਹੋਇਆ.


ਅ਼. [امیِر] ਸੰਗ੍ਯਾ- ਪ੍ਰਭੁਤਾ ਵਾਲਾ. ਬਾਦਸ਼ਾਹ। ੨. ਸਰਦਾਰ। ੩. ਧਨੀ। ੪. ਵਿ- ਅਮਰ (ਹੁਕਮ) ਕਰਨ ਵਾਲਾ। ੫. ਅਫ਼ਗ਼ਾਨਿਸਤਾਨ ਦੇ ਸ਼ਾਹ ਦੀ ਉਪਾਧੀ (ਪਦਵੀ ਅਥਵਾ ਖਿਤਾਬ). ਵਰਤਮਾਨ ਅਮੀਰ ਅਮਾਨੁੱਲਾ ਆਪਣੇ ਤਾਂਈ ਬਾਦਸ਼ਾਹ ਸਦਾਉਂਦਾ ਹੈ.