Meanings of Punjabi words starting from ਕ

ਵਿ- ਕ੍ਰਿਪਾ ਹੈ ਜਿਸ ਦੀ ਅੰਗਨਾ. ਕ੍ਰਿਪਾ ਦਾ ਪਤਿ। ੨. ਕ੍ਰਿਪਾਂਗਿਨ. ਕ੍ਰਿਪਾਂਗੀ. ਕ੍ਰਿਪਾ ਹੈ ਜਿਸ ਦਾ ਅੰਗ. ਕ੍ਰਿਪਾਰੂਪ। ੩. ਕ੍ਰਿਪਾਲੂ। ੪. ਸੰਗ੍ਯਾ- ਦਯਾ. ਕ੍ਰਿਪਾ. "ਸੋ ਬੂਝੈ ਜਿਸ ਕਿਰਪੰਗਨਾ." (ਮਾਰੂ ਸੋਲਹੇ ਮਃ ੫)


ਸੰ. ਕ੍ਰਿਪਾਤ- ਕ੍ਰਿਪਾ ਸੇ. "ਕਿਰਪੰਤ ਹਰੀਅੰ ਮਤਿ ਤਤਗਿਆਨੰ." (ਸਹਸ ਮਃ ੫)


ਵਿ- ਕਰਬ (ਚਿੰਤਾ) ਸਹਿਤ। ੨. ਸ਼ੋਕਾ ਤੁਰ. ਰੰਜੀਦਾ. ਦੇਖੋ, ਕਰਬ ੨, ੩. ਅਤੇ ੪. "ਮੁਖ ਤਿਨਾ ਦੇ ਕਿਰਬਤੀ ਬਾਤ ਨ ਪੂਛੈ ਕੋਇ." (ਮਗੋ)


ਫ਼ਾ. [کِرم] ਸੰ. कृमि ਕ੍ਰਿਮਿ. ਸੰਗ੍ਯਾ- ਕੀੜਾ. ਕੀਟ। ੨. ਅਣੁਕੀਟ. ਬਹੁਤ ਸੂਖਮ ਕੀੜਾ, ਜੋ ਦਿਖਾਈ ਨਹੀਂ ਦਿੰਦਾ. Becteria । ੩. ਲਹੂ ਵੀਰਯ ਆਦਿਕ ਵਿੱਚ ਸੂਖਮ ਬੀਜਰੂਪ ਜੀਵ, ਜੋ ਉਤਪੱਤੀ ਦਾ ਕਾਰਣ ਹਨ.¹ "ਰਕਤ ਕਿਰਮ ਮਹਿ ਨਹੀ ਸੰਘਾਰਿਆ." (ਮਾਰੂ ਸੋਲਹੇ ਮਃ ੫) ੪. ਭਾਵ- ਤੁੱਛ. ਅਦਨਾ. ਕਮੀਨਾ.


ਅ਼. [کِرمزی] ਕ਼ਿਰਮਿਜ਼ੀ. ਇੱਕ ਕਿਰਮ (ਕ੍ਰਿਮਿ) ਤੋਂ ਬਣਿਆ ਹੋਇਆ ਲਾਲ ਰੰਗ.


ਵਿ- ਕ੍ਰਿਮਿ (ਕੀੜੀਆਂ ਦਾ) ਅਯਨ (ਘਰ). ਜਿਸ ਦੇ ਸਰੀਰ ਵਿੱਚ ਕੀੜੇ ਪੈ ਗਏ ਹਨ. ਕੁਸ੍ਠ ਆਦਿਕ ਰੋਗਾਂ ਨਾਲ ਗਲਿਤ ਅੰਗ। ੨. ਅਣੁ ਕ੍ਰਿਮਿ (ਤੁੱਛ ਕੀਟ) ਉੱਪਰ. "ਕਰਹੁ ਦਇਆ ਕਿਰਮਾਇਣਾ." (ਮਾਰੂ ਸੋਲਹੇ ਮਃ ੫)


ਦੇਖੋ, ਕਰਮਾਲਾ ੨.