Meanings of Punjabi words starting from ਤ

ਸ੍‍ਤ੍ਰੀ. "ਮਾਨ ਕਰ੍ਯੋ ਮਨ ਬੀਚ ਤ੍ਰਿਯਾ." (ਕ੍ਰਿਸਨਾਵ)


ਪਾਰਥ (ਅਰਜਨ) ਦੀ ਇਸਤ੍ਰੀ ਦ੍ਰੋਪਦੀ. (ਸਨਾਮਾ)


ਸੰ. ਸੰਗ੍ਯਾ- ਤਿੰਨ ਯਾਮ (ਪਹਰ) ਹੋਣ ਜਿਸ ਦੇ, ਰਾਤ੍ਰਿ. ਰਾਤ ਦਾ ਸੰਝ ਵੇਲਾ ਅਤੇ ਸਵੇਰ ਦਾ ਵੇਲਾ ਕੱਟਕੇ ਅਸਲ ਤਿੰਨ ਪਹਿਰ ਰਹਿਜਾਂਦੇ ਹਨ, ਇਸ ਲਈ ਤ੍ਰਿਯਾਮਾ ਸੰਗ੍ਯਾ ਹੈ. ਦੇਖੋ, ਤ੍ਰਿਜਾਮਾ.


ਦੇਖੋ, ਤ੍ਰਯੰਬਕ.


ਸੰ. ਤਿੰਨ ਲੋਹ (ਧਾਤਾਂ). ਸੁਇਨਾਂ, ਚਾਂਦੀ ਅਤੇ ਤਾਂਬਾ.


ਸੰਗ੍ਯਾ- ਤਿੰਨ ਲੋਕ. ਸ੍ਵਰਗ ਪ੍ਰਿਥਿਵੀ ਪਾਤਾਲ। ੨. ਉੱਤਮ ਮੱਧਮ ਅਤੇ ਨੀਚ ਲੋਗ। ੩. ਗੋਰੇ, ਕਣਕਵੰਨੇ ਅਤੇ ਕਾਲੇ ਲੋਗ.


ਸੰਗ੍ਯਾ- ਤਿੰਨ ਨੇਤ੍ਰਾਂ ਵਾਲਾ, ਸ਼ਿਵ। ੨. ਇੱਕ ਭਗਤ, ਜਿਸ ਦੀ ਬਾਣੀ ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਹੈ. ਇਹ ਮਹਾਤਮਾ ਵੈਸ਼੍ਯ ਜਾਤਿ ਦਾ ਬਾਰਸੀ (ਜਿਲਾ ਸ਼ੋਲਾਪੁਰ) ਦਾ ਵਸਨੀਕ ਸੀ. ਇਸ ਦਾ ਜਨਮ ਸੰਮਤ ੧੩੨੫ ਵਿੱਚ ਹੋਇਆ ਸੀ. "ਤ੍ਰਿਲੋਚਨ ਗੁਰੁ ਮਿਲਿ ਭਈ ਸੁਧ." (ਬਸੰ ਅਃ ਮਃ ੫) ਇਸ ਦਾ ਨਾਮ ਤਿਲੋਚਨ ਲਿਖਿਆ ਹੈ. ਦੇਖੋ, ਤਿਲੋਚਨ ੨। ੩. ਵਿਦ੍ਵਾਨ. ਗ੍ਯਾਨੀ. ਜਿਸ ਦੇ ਵਿਦ੍ਯਾਰੂਪ ਤੀਜਾ ਨੇਤ੍ਰ ਹੈ.


ਸੰ. त्रिवर्ग. ਸੰਗ੍ਯਾ- ਤਿੰਨ ਦਾ ਸਮੁਦਾਯ। ੨. ਤ੍ਰਿਫਲਾ। ੩. ਤ੍ਰਿਕੁਟਾ। ੪. ਤਿੰਨ ਪਦਾਂ ਵਾਲੀ ਗਾਯਤ੍ਰੀ. ਤ੍ਰਿਪਦਾ।. ੫. ਸਤ ਰਜ ਤਮ। ੬. ਮਨੁ ਦੇ ਲੇਖ ਅਨੁਸਾਰ ਅਰਥ ਧਰਮ ਕਾਮ. "ਨਮਸ੍ਤੰ ਤ੍ਰਿਵਰਗੇ." (ਜਾਪੁ)


ਦੇਖੋ, ਤ੍ਰਿਬਲੀ.