Meanings of Punjabi words starting from ਪ

ਵਿ- ਪਿੱਲਾ. ਜੋ ਚੰਗੀ ਤਰਾਂ ਪੱਕਿਆ ਨਹੀਂ। ੨. ਦੇਖੋ, ਪਿਚੁ.


ਸੰ. पिञ्च. ਧਾ- ਕਤਰਨਾ. ਚੀਰਨਾ, ਦਬਾਉਂਣਾ.


ਦੇਖੋ, ਪਿਚਕਣਾ। ੨. ਦੇਖੋ, ਪੇਚਕ. "ਸ਼੍ਰੀ ਅਰਜਨ ਜਗ ਰਵਿ ਦਿਪਤ ਖਲ ਪਿਚਕ ਨ ਜਾਨਯੋ." (ਗੁਪ੍ਰਸੂ) ਉੱਲੂਆਂ ਨੇ ਸੂਰਜ ਨਾ ਜਾਣਿਆ.


ਕ੍ਰਿ- ਪਿੱਚ (ਦਬ) ਜਾਣਾ. ਸੰਕੋਚ ਨੂੰ ਪ੍ਰਾਪ੍ਤ ਹੋਣਾ. ਸੁਕੜਨਾ. ਦੇਖੋ, ਪਿੱਚ.


ਸੰਗ੍ਯਾ- ਬਾਂਸ ਜਾਂ ਧਾਤੁ ਦੀ ਨਲਕੀ. ਜਿਸ ਵਿੱਚ ਹਵਾਥਾਰਜੀ ਨਿਯਮ Suction. ਅਨੁਸਾਰ ਜਲ ਚੜ੍ਹ ਜਾਂਦਾ ਅਤੇ ਦਬਾਉ ਪੈਣ ਪੁਰ ਜ਼ੋਰ ਨਾਲ ਬਾਹਰ ਨਿਕਲਦਾ ਹੈ. "ਹਥ ਨਾਲ ਬੰਦੂਕ ਛੁਟੈ ਪਿਚਕਾਰੀ." (ਕ੍ਰਿਸਨਾਵ)