Meanings of Punjabi words starting from ਸ

ਸੰਗ੍ਯਾ- ਸੰਨ੍ਹ (ਪਾੜ) ਨਾਲ। ੨. ਪਾੜ ਵਿੱਚ। ੩. ਪਾੜ ਉੱਤੇ। ੪. ਦੇਖੋ, ਸਾਨੀ.


ਸੰਨ੍ਹ (ਪਾੜ) ਦੇ. ਨਕਬ ਦੇ. "ਜਿਉ ਤਸਕਰੁ ਦਰਿ ਸਾਨਿਹਾ." (ਸਾਰ ਮਃ ੫) ਜਿਵੇਂ ਚੋਰ ਪਾੜ ਦੇ ਵਿੱਚ


ਵਿ- ਮਿਲੀ ਹੋਈ. ੨. ਅ਼. [ثانی] ਸਾਨੀ. ਦੂਜਾ। ੩. ਸਦ੍ਰਿਸ਼. ਜੇਹਾ. ਤੁੱਲ. ਮਾਨਿੰਦ.


ਸ- ਅਨੁਕੂਲ. ਪੱਖ ਕਰਨ ਵਾਲਾ. ਦੇਖੋ, ਅਨੁਕੂਲ.


ਅਨੁਕੰਪਾ (ਕ੍ਰਿਪਾ) ਸਹਿਤ.


ਸੁ- ਅਨੁਜ. ਛੋਟੇ ਭਾਈ ਸਹਿਤ.


ਅਸਾਂ ਨੂੰ. ਅਸ੍‍ਮਾਨ੍‌.


ਸੰਗ੍ਯਾ- ਸਨੇਹ ਨਾਲ ਦਿੱਤਾ ਸੰਦੇਸ਼ਾ. ਸੁਨੇਹਾ. "ਸਾਜਨ ਦੇਸਿ ਵਿਦੇਸੀਅੜੇ ਸਾਨੇਹੜੇ ਦੇਦੀ." (ਤੁਖਾ ਛੰਤ ਮਃ ੧)


ਸ- ਆਨੰਦ. ਆਨੰਦ ਨਾਲ.


ਦੇਖੋ, ਸਾਂਡ ਅਤੇ ਸਾਂਢ.