Meanings of Punjabi words starting from ਅ

ਫ਼ਾ. [امیِری] ਸੰਗ੍ਯਾ- ਪ੍ਰਭੁਤਾ. ਸਰਦਾਰੀ. ਦੌਲਤਮੰਦੀ. ਉਦਾਰਤਾ.#ਅਮੁ. ਸੰ. ਸਰਵ. ਤੇਰਾ. ਤੈਨੂੰ.


ਵਿ- ਵਿਮੁਖ (ਬੇਮੁਖ). ੨. ਅਮੋੜ. ਬੇਲਗਾਮ. ਦੇਖੋ, ਅੰਮੁਹਾ.


ਦੇਖੋ, ਅਮਿਕਾ ੨.


ਵਿ- ਜੋ ਮੁਕ੍ਤ (ਖੁਲ੍ਹਾ) ਨਹੀਂ. ਬੰਨ੍ਹਿਆ ਹੋਇਆ। ੨. ਦੇਖੋ, ਸ਼ਸਤ੍ਰ.


ਸੰ. ਕ੍ਰਿ. ਵਿ- ਪਰਲੋਕ ਮੇਂ. ਇਸ ਲੋਕ ਤੋਂ ਪਿੱਛੋਂ ਪ੍ਰਾਪਤ ਹੋਣ ਵਾਲੇ ਲੋਕ ਵਿੱਚ। ੨. ਉਸ ਥਾਂ ਪੁਰ. ਵਹਾਂ. ਉੱਥੇ। ੩. ਇਸ ਜਗਾ. ਯਹਾਂ. ਇੱਥੇ। ੪. ਜਨਮਾਂਤਰ ਮੇਂ. ਦੂਜੇ ਜਨਮ ਵਿੱਚ.


ਸੰ. ਅਮੂਲ੍ਯ. ਵਿ- ਜਿਸ ਦਾ ਮੁੱਲ ਨਾ ਹੋ ਸਕੇ. ਅਨਮੋਲ. "ਅਮੁਲ ਭਾਇ ਅਮੁਲਾ ਸਮਾਹਿ." (ਜਪੁ) "ਅਮੁਲੀਕ ਲਾਲ ਇਹੁ ਰਤਨ." (ਸੁਖਮਨੀ) "ਹਰਿ ਆਪ ਅਮੁਲਕ ਹੈ ਮੁਲਿ ਨ ਪਾਇਆ ਜਾਇ." (ਅਨੰਦੁ)