ਸੰ. कृकलास ਕ੍ਰਿਕਲਾਸ. ਸੰਗ੍ਯਾ- ਗਿਰਗਿਟ. ਸਰਟ.
ਛਿਪਕਲੀ. ਗ੍ਰਹਗੋਧਾ. ਛੋਟਾ ਕਿਰਲਾ ਦੇਖੋ, ਕਿਰਲਾ.
ਸੰਗ੍ਯਾ- ਕੀੜਾ. ਕ੍ਰਿਮਿ.
ਫ਼ਾ. [کِرا] ਸਰਵ- ਕਿਸ ਨੂੰ. ਕਿਸ ਦੇ ਲਈ.
ਦੇਖੋ, ਕਿਰਾਯਾ.
ਕਰ੍ਸਣ ਕੀਤੀ. ਖਿੱਚੀ. ਹਟਾਈ. ਮਿਟਾਈ. "ਜਿਉ ਸੂਰਜਿ ਰੈਣਿ ਕਿਰਾਖੀ." (ਵਾਰ ਸ੍ਰੀ ਮਃ ੪)
ਸੰ. ਸੰਗ੍ਯਾ- ਜੰਗਲੀ ਮਨੁੱਖਾਂ ਦੀ ਇੱਕ ਜਾਤਿ. ਭੀਲ. ਨਿਸਾਦ। ੨. ਭੂਟਾਨ ਸਿਕਿਮ ਆਦਿਕ ਦਾ ਇਲਾਕਾ. ਕਿਰਾਤ ਦੇਸ਼। ੩. ਚਰਾਇਤਾ। ੪. ਅ਼. [قِرات] ਕ਼ਿਰਾਤ. ਪੜ੍ਹਨਾ. ਪਠਨ.
ਭਾਰਵੀ ਕਵੀ ਦਾ ਰਚਿਆ ਕਾਵ੍ਯ, ਜਿਸ ਵਿੱਚ ਅਰਜੁਨ ਅਤੇ ਸ਼ਿਵ ਦੇ ਜੰਗ ਦਾ ਪ੍ਰਸੰਗ ਹੈ. ਮਹਾਭਾਰਤ ਦੇ ਤੀਜੇ ਪਰਵ ਵਿੱਚ ਇਹ ਕਥਾ ਵਿਸਤਾਰ ਨਾਲ ਲਿਖੀ ਹੈ. ਦੇਖੋ, ਖਟਕਾਵ੍ਯ.