ਡਿੰਗ. ਕਪਾਸ. ਕਪਾਹ. ਦੇਖੋ, ਪਿਚੁ.
ਸੰ. ਸੰਗ੍ਯਾ- ਰੂੰ. ਤੂਲ। ੨. ਕੁਸ੍ਟ ਰੋਗ. ਕੋੜ੍ਹ। ੩. ਦੋ ਤੋਲਾ ਭਰ ਤੋਲ। ੪. ਭੈਰਵ. ਭੈਰੋਂ.
nan
ਸੰਗ੍ਯਾ- ਪਿਚੁ (ਕੋੜ੍ਹ) ਨੂੰ ਨਾਸ਼ ਕਰਨ ਵਾਲਾ ਨਿੰਮ.
ਕ੍ਰਿ ਵਿ- ਪੀਛੇ. ਪਿੱਛੇ. "ਪਿਛ ਪਗ ਧਾਰਾ." (ਨਾਪ੍ਰ) ੨. ਦੇਖੋ, ਪਿੱਛ। ੩. ਸੰ. पिछ. ਧਾ- ਦਬਾਉਣਾ, ਨਿਚੋੜਨਾ.
ਸੰ. पिच्छ. ਸੰਗ੍ਯਾ- ਅੰਨ ਨੂੰ ਨਿਚੋੜਕੇ ਕੱਢਿਆ ਰਸ. ਦੇਖੋ, ਪਿਛ ਧਾ। ੨. ਪਸ਼ੂ ਦੀ ਉਹ ਪੂਛ, ਜਿਸ ਪੁਰ ਬਾਲ ਹੋਣ। ੩. ਮੋਰ ਦੀ ਪੂਛ। ੪. ਹਰੇਕ ਪੰਛੀ ਦੀ ਪੂਛ। ੪. ਮੋਰ ਦੀ ਚੋਟੀ. ਕਲਗੀ। ੫. ਦੇਖੋ, ਪਿੱਛਾ ੪.
ਦੇਖੋ, ਪਿਛੰਉਡੀ। ੨. ਪਿੱਠ ਪਿੱਛੇ ਲਾਈ ਹੋਈ ਡੱਗੀ.
ਸੰਗ੍ਯਾ- ਈੜੀ ਦੀ ਲਘੁ ਮਾਤ੍ਰਾ. ਸਿਆਰੀ (ਿ).
ਕ੍ਰਿ. ਵਿ- ਪਿੱਛੋਂ- ਪੀਛੇ ਸੇ। ੨. ਪਿਛਲੇ ਪਾਸਿਓਂ.
ਕ੍ਰਿ. ਵਿ- ਪਿਛਲੀ ਰਾਤ੍ਰੀ ਵਿੱਚ ਰਾਤ ਦੇ ਪਿਛਲੇ ਭਾਗ (ਅੰਮ੍ਰਿਤ ਵੇਲੇ). "ਪਿਛਹੁ ਰਾਤੀ ਸਦੜਾ ਨਾਮ ਖਸਮ ਕਾ ਲੇਹੁ." (ਮਾਰੂ ਮਃ ੧)